ਸ਼ਿਮਲਾ ਅਖਬਾਰ ਲੈਕੇ ਜਾ ਰਹੀ ਗੱਡੀ ਤੇ ਡਿੱਗੇ ਪੱਥਰ, ਇੱਕ ਦੀ ਹੋਈ ਮੌ+ਤ, 3 ਗੰਭੀਰ ਜ਼ਖਮੀ, ਹਾਈਵੇ ਹੋਇਆ ਬੰਦ

ਸ਼ਿਮਲਾ ‘ਚ ਮੇਹਲੀ-ਸ਼ੋਗੀ ਰੋਡ ‘ਤੇ ਜ਼ਮੀਨ ਖਿਸਕਣ ਕਾਰਨ ਇਕ ਵਾਹਨ ਮਲਬੇ ਹੇਠਾਂ ਦੱਬ ਗਿਆ। ਇਸ ਤੋਂ ਇਲਾਵਾ ਅੱਜ ਸੋਮਵਾਰ ਸਵੇਰੇ ਕਰੀਬ 2.30 ਵਜੇ ਪਰਵਾਣੂ ਦੇ ਸੋਲਨ ਨੂੰ ਜਾਂਦੀ ਸੜਕ ‘ਤੇ ਬੋਲੈਰੋ ਪਿਕਅੱਪ ‘ਤੇ ਪਹਾੜੀ ਤੋਂ ਪੱਥਰ ਡਿੱਗ ਪਏ। ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਦੇਵਰਾਜ ਵਜੋਂ ਹੋਈ ਹੈ। ਪਿਕਅੱਪ ਸਵਾਰ ਜਲੰਧਰ ਤੋਂ ਅਖ਼ਬਾਰ ਲੈ ਕੇ ਸ਼ਿਮਲਾ ਵੱਲ ਜਾ ਰਹੇ ਸਨ। ਇਸ ਹਾਦਸੇ ਵਿੱਚ ਪੰਜਾਬ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂਕਿ ਡ੍ਰਾਈਵਰ ਸਮੇਤ ਤਿੰਨ ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਸਾਰਿਆਂ ਨੂੰ ਤੁਰੰਤ ਇਲਾਜ ਲਈ ਈਐਸਆਈ ਹਸਪਤਾਲ ਪਰਵਾਣੂ ਲਿਜਾਇਆ ਗਿਆ।

ਮਿਲੀ ਜਾਣਕਾਰੀ ਸੋਮਵਾਰ ਤੜਕੇ ਕਰੀਬ 2:30 ਵਜੇ ਪੁਲਿਸ ਥਾਣਾ ਪਰਵਾਣੂ ਅਧੀਨ ਆਉਂਦੇ ਨੈਸ਼ਨਲ ਹਾਈਵੇ ਨੰਬਰ 05 ‘ਤੇ ਆਈ ਲਵ ਹਿਮਾਚਲ ਪਾਰਕ ਨੇੜੇ ਪੰਜਾਬ ਨੰਬਰ ਬੋਲੈਰੋ ਕੈਂਪਰ ਨੰਬਰ ਪੀ.ਬੀ.08ਸੀ.ਪੀ.-9686 ਗੱਡੀ ਅਚਾਨਕ ਜ਼ੋਰਦਾਰ ਪੱਥਰਾਂ ਨਾਲ ਟਕਰਾ ਗਈ।

ਇਹ ਬੋਲੈਰੋ ਕੈਂਪਰ ਅਖਬਾਰ ਲੈ ਕੇ ਜਲੰਧਰ ਤੋਂ ਸ਼ਿਮਲਾ ਜਾ ਰਿਹਾ ਸੀ, ਜਿਸ ਵਿੱਚ ਕਈ ਲੋਕ ਸਵਾਰ ਸਨ। ਗੱਡੀ ‘ਤੇ ਪੱਥਰ ਡਿੱਗਣ ਨਾਲ ਦੇਵਰਾਜ ਨਾਂ ਦੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਹਨ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਪਰਵਾਣੂ ਪ੍ਰਣਵ ਚੌਹਾਨ ਨੇ ਦੱਸਿਆ ਕਿ ਪਹਾੜੀ ਤੋਂ ਡਿੱਗੇ ਪੱਥਰਾਂ ਨਾਲ ਗੱਡੀ ਬੇਕਾਬੂ ਹੋ ਗਈ, ਜਿਸ ਕਾਰਨ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਈ.ਐਸ.ਆਈ. ਵਿੱਚ ਜ਼ੇਰੇ ਇਲਾਜ ਹਨ। ਇਸ ਦੇ ਨਾਲ ਹੀ ਹਾਦਸੇ ਵਾਲੀ ਥਾਂ ‘ਤੇ ਪੱਥਰਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਦੂਜੇ ਪਾਸੇ ਹਿਮਾਚਲ ਦੇ ਕਿੰਨੌਰ ‘ਚ ਐਤਵਾਰ ਨੂੰ ਬੱਦਲ ਫਟ ਗਿਆ। ਗਿਆਬੂੰਗ ਅਤੇ ਰੋਪਾ ਪੰਚਾਇਤ ‘ਚ ਮਲਬਾ ਕਿਸਾਨਾਂ ਦੇ ਸੇਬਾਂ ਦੇ ਬਾਗਾਂ ਤੱਕ ਪਹੁੰਚ ਗਿਆ, ਜਿਸ ਕਾਰਨ ਦਰੱਖਤਾਂ ਨੂੰ ਨੁਕਸਾਨ ਪਹੁੰਚਿਆ। ਇੱਕ ਘਰ ਵੀ ਵਹਿ ਗਿਆ। ਨਿਗੁਲਸਰੀ ਬਲਾਕ ਪੁਆਇੰਟ ‘ਤੇ ਪਹਾੜੀ ਤੋਂ ਵਾਰ-ਵਾਰ ਪੱਥਰ ਡਿੱਗ ਰਹੇ ਹਨ। ਇਸ ਕਾਰਨ ਨੈਸ਼ਨਲ ਹਾਈਵੇ-5 ਵਾਰ-ਵਾਰ ਬੰਦ ਹੋ ਰਿਹਾ ਹੈ।

error: Content is protected !!