ਮਨੂ ਭਾਕਰ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਭਾਰਤ ਨੂੰ ਪੈਰਿਸ ਓਲੰਪਿਕ ‘ਚ ਦੁਆਇਆ ਇੱਕ ਹੋਰ ਮੈਡਲ

ਮਨੂ ਭਾਕਰ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਭਾਰਤ ਨੂੰ ਪੈਰਿਸ ਓਲੰਪਿਕ ‘ਚ ਦੁਆਇਆ ਇੱਕ ਹੋਰ ਮੈਡਲ

ਪੈਰਿਸ/ਦਿੱਲੀ (ਵੀਓਪੀ ਬਿਊਰੋ) ਨਿਸ਼ਾਨੇਬਾਜ ਸਰਬਜੋਤ ਸਿੰਘ ਅਤੇ ਮਨੂ ਭਾਕਰ ਦੀ ਮਿਕਸਡ ਡਬਲ ਜੋੜੀ ਨੇ ਪੈਰਿਸ ਓਲੰਪਿਕ ਵਿੱਚ ਕਮਾਲ ਕਰਦੇ ਹੋਏ ਭਾਰਤ ਨੂੰ ਦੂਜਾ ਤਾਂਬੇ ਦਾ ਤਗਮਾ ਦਵਾਇਆ ਹੈ। ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ।

ਇਸ ਤੋਂ ਪਹਿਲਾਂ ਉਸ ਨੇ ਔਰਤਾਂ ਦੇ ਵਿਅਕਤੀਗਤ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਹੁਣ ਮਨੂ ਨੇ ਮੰਗਲਵਾਰ ਨੂੰ ਸਰਬਜੋਤ ਸਿੰਘ ਦੇ ਨਾਲ ਮਿਕਸਡ ਟੀਮ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਭਾਰਤ ਲਈ ਇੱਕ ਹੋਰ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇੱਕ ਹੋਰ ਕਾਂਸੀ ਦਾ ਤਗਮਾ ਜਿੱਤ ਕੇ, ਮਨੂ ਇੱਕੋ ਓਲੰਪਿਕ ਖੇਡਾਂ ਵਿੱਚ ਦੋ ਤਗਮੇ ਜਿੱਤਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਅਥਲੀਟ ਬਣ ਗਈ ਹੈ।

ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਹੀ ਸਰਬਜੋਤ ਸਿੰਘ ਅਤੇ ਮਨੂ ਭਾਕਰ ਦੇ ਘਰ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਆਂਢੀ ਗੁਆਂਡੀ ਅਤੇ ਰਿਸ਼ਤੇਦਾਰ ਅਤੇ ਸਿਆਸੀ ਅਤੇ ਹੋਰ ਕਈ ਰਾਜਨੀਤਿਕ ਤੇ ਧਾਰਮਿਕ ਆਗੂ ਇਹਨਾਂ ਦੋਵਾਂ ਦੇ ਘਰ ਆ ਕੇ ਮਾਪਿਆਂ ਨੂੰ ਵਧਾਈਆਂ ਦੇ ਰਹੇ ਨੇ ਦੋਵਾਂ ਦੀ ਜੋੜੀ ਨੇ ਦੱਖਣੀ ਕੋਰੀਆ ਦੀ ਟੀਮ ਨੂੰ ਹਰਾਇਆ ਹੈ।

error: Content is protected !!