ਓਲੰਪਿਕ ਤੋਂ ਆਈ ਬੁਰੀ ਖਬਰ, ਮੈਚ ਤੋਂ ਪਹਿਲਾਂ ਭਾਰਤੀ ਖਿਡਾਰੀ ਦੀ ਕਾਰ ਦਾ ਐਕਸੀਡੈਂਟ

ਓਲੰਪਿਕ ਤੋਂ ਆਈ ਬੁਰੀ ਖਬਰ, ਮੈਚ ਤੋਂ ਪਹਿਲਾਂ ਭਾਰਤੀ ਖਿਡਾਰੀ ਦੀ ਕਾਰ ਦਾ ਐਕਸੀਡੈਂਟ


ਨਵੀਂ ਦਿੱਲੀ (ਵੀਓਪੀ ਬਿਊਰੋ) : ਪੈਰਿਸ ਓਲੰਪਿਕ ਦਾ ਚਾਅ ਪੂਰੀ ਦੁਨੀਆ ਨੂੰ ਹੈ। ਉੱਥੇ ਹੀ ਭਾਰਤੀ ਲੋਕਾਂ ਦੀਆਂ ਨਜ਼ਰਾਂ ਵੀ ਪੈਰਿਸ ਓਲੰਪਿਕ ‘ਤੇ ਹਨ। ਇਸੇ ਦੌਰਾਨ ਭਾਰਤੀ ਖੇਡ ਪ੍ਰਸੰਸਕਾਂ ਲਈ ਪੈਰਿਸ ਓਲੰਪਿਕ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ।

ਪੈਰਿਸ ਓਲੰਪਿਕ 2024 ਵਿਚਾਲੇ ਭਾਰਤੀ ਪ੍ਰਸ਼ੰਸਕਾਂ ਲਈ ਬੁਰੀ ਖਬਰ ਆਈ ਹੈ। ਭਾਰਤੀ ਮਹਿਲਾ ਗੋਲਫਰ ਦੀਕਸ਼ਾ ਡਾਗਰ ਦੀ ਕਾਰ ਪੈਰਿਸ ‘ਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰ ਹਾਦਸੇ ‘ਚ ਦੀਕਸ਼ਾ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਸ ਦੀ ਮਾਂ ਜ਼ਖਮੀ ਦੱਸੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਦੀਕਸ਼ਾ ਡਾਗਰ ਦੀ ਕਾਰ ਦਾ ਹਾਦਸਾ ਪੈਰਿਸ ‘ਚ 30 ਜੁਲਾਈ ਦੀ ਸ਼ਾਮ ਨੂੰ ਹੋਇਆ ਸੀ। ਇਸ ਹਾਦਸੇ ‘ਚ ਉਸ ਦੀ ਮਾਂ ਜ਼ਖਮੀ ਹੋ ਗਈ ਹੈ, ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਪਿੱਠ ‘ਤੇ ਸੱਟ ਲੱਗੀ ਹੈ। ਇਸ ਦੌਰਾਨ ਗੋਲਫਰ ਦੀਕਸ਼ਾ ਠੀਕ ਹੈ ਅਤੇ ਉਹ ਪੈਰਿਸ ਓਲੰਪਿਕ ‘ਚ ਆਪਣੇ ਮੈਚ ‘ਚ ਵੀ ਹਿੱਸਾ ਲਵੇਗੀ।


ਤੁਹਾਨੂੰ ਦੱਸ ਦੇਈਏ ਕਿ ਪੈਰਿਸ ਓਲੰਪਿਕ ‘ਚ ਮਹਿਲਾ ਗੋਲਫ ਈਵੈਂਟਸ 7 ਤੋਂ 10 ਅਗਸਤ ਤੱਕ ਖੇਡੇ ਜਾਣਗੇ। ਦੀਕਸ਼ਾ ਡੰਗਰ ਦਾ ਮੈਚ 7 ਅਗਸਤ ਨੂੰ ਹੋਵੇਗਾ। ਦੀਕਸ਼ਾ ਤੋਂ ਇਲਾਵਾ ਅਦਿਤੀ ਅਸ਼ੋਕ ਵੀ ਭਾਰਤ ਤੋਂ ਮਹਿਲਾ ਗੋਲਫ ਈਵੈਂਟ ‘ਚ ਹਿੱਸਾ ਲੈ ਰਹੀ ਹੈ। ਪੁਰਸ਼ਾਂ ਦੇ ਗੋਲਫ ਮੁਕਾਬਲੇ ਵਿੱਚ ਸ਼ੁਭੰਕਰ ਸ਼ਰਮਾ ਅਤੇ ਗਗਨਜੀਤ ਭੁੱਲਰ ਪੈਰਿਸ ਓਲੰਪਿਕ ਲਈ ਚੁਣੌਤੀ ਦੇਣਗੇ।

error: Content is protected !!