ਆਫਤ ਬਣ ਕੇ ਆਈ ਬਾਰਿਸ਼, ਘਰ ਦੀ ਛੱਤ ਡਿੱਗਣ ਕਾਰਨ 4 ਸਾਲਾ ਮਾਸੂਮ ਬੱਚੇ ਦੀ ਮੌਤ

ਆਫਤ ਬਣ ਕੇ ਆਈ ਬਾਰਿਸ਼, ਘਰ ਦੀ ਛੱਤ ਡਿੱਗਣ ਕਾਰਨ 4 ਸਾਲਾ ਮਾਸੂਮ ਬੱਚੇ ਦੀ ਮੌਤ

ਵੀਓਪੀ ਬਿਊਰੋ -ਜਦ ਮੀਂਹ ਨਹੀਂ ਪੈਂਦਾ ਤਾਂ ਲੋਕ ਬਾਰਿਸ਼ ਮੰਗਦੇ ਨੇ ਪਰ ਕਈਆਂ ਲਈ ਮੀਂਹ ਆਫਤ ਬਣ ਕੇ ਆਉਂਦਾ ਹੈ। ਅੰਮ੍ਰਿਤਸਰ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਖੈਰਾਂਬਾਦ ਵਿਖੇ ਗਰੀਬ ਪਰਿਵਾਰ ਦੀ ਛੱਤ ਡਿੱਗਣ ਕਰ ਕੇ ਗੁਰਫਤਿਹ ਸਿੰਘ (4 ਸਾਲ) ਦੀ ਮੌਤ ਹੋ ਗਈ ਜਦਕਿ 2 ਜਣੇ ਜ਼ਖਮੀ ਹੋ ਗਏ।


ਜਾਣਕਾਰੀ ਮੁਤਾਬਕ ਮ੍ਰਿਤਕ ਗੁਰਫਤਿਹ ਸਿੰਘ ਦਾ ਪਿਤਾ ਲਵਪ੍ਰੀਤ ਸਿੰਘ ਕੱਚੇ ਕੋਠੇ ਹੇਠਾਂ ਆਪਣੇ ਭਰਾ ਵਿਸ਼ਾਲ, ਆਪਣੇ ਸਪੁੱਤਰ ਗੁਰਫਤਿਹ ਸਿੰਘ ਅਤੇ ਆਪਣੀ ਧੀ ਨਵਜੋਤ ਕੌਰ 8 ਸਾਲ ਨਾਲ ਸੌਂ ਰਿਹਾ ਸੀ। ਸਵੇਰ ਹੋਣ ਕਰ ਕੇ ਮ੍ਰਿਤਕ ਬੱਚੇ ਦਾ ਪਿਤਾ ਕੱਚੇ ਕੋਠੇ ਤੋਂ ਬਾਹਰ ਆਇਆ ਹੀ ਸੀ ਕਿ ਕੱਚਾ ਕੋਠਾ ਡਿੱਗ ਪਿਆ, ਜਿਸ ਨਾਲ ਵਿਸ਼ਾਲ ਅਤੇ ਨਵਜੋਤ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਗੁਰਫਤਿਹ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।


ਅੱਧੀ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਕਾਰਨ ਸਵੇਰੇ ਤਕਰੀਬਨ 8 ਵਜੇ ਕਾਨਿਆਂ ਦੀ ਛੱਤ ਡਿੱਗਣ ਨਾਲ ਇਹ ਭਾਣਾ ਵਰਤ ਗਿਆ, ਜਿਸ ਨਾਲ 4 ਸਾਲ ਦਾ ਬੱਚਾ ਗੁਰਫਤਿਹ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

error: Content is protected !!