24ਵੀਂ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

24ਵੀਂ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ(ਪ੍ਰਥਮ ਕੇਸਰ): ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਦੇ ਵਿਦਿਆਰਥੀਆਂ ਨੇ 24ਵੀਂ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।  ਇਹ ਚੈਂਪੀਅਨਸ਼ਿਪ ਪਿਛਲੀ ਹਫਤੇ ਵਿੱਚ ਪੁਲਿਸ ਡੀ.ਏ.ਵੀ ਸਕੂਲ ਵਿਖੇ ਕਰਵਾਈ ਗਈ।  ਇਸ ਚੈਂਪੀਅਨਸ਼ਿਪ ਵਿੱਚ ਗ੍ਰੀਨ ਮਾਡਲ ਟਾਊਨ ਦੀ ਹਰਗੁਣ ਹੁੰਦਲ, ਸਰਗੁਣ ਮਹਿਮੀ, ਹਰਨਾਜ਼ ਕੌਰ ਅਤੇ ਕਰਮਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਜਿੱਤਿਆ।  ਜਦਕਿ ਲੁਹਾਰਾਂ ਦੇ ਮੋਕਸ਼ ਤਿਲਕ ਸਲਗੋਤਰਾ ਨੇ ਚਾਂਦੀ ਦਾ ਤਗਮਾ ਜਿੱਤਿਆ।

ਹਰਗੁਣ ਹੁੰਦਲ ਨੇ 24ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ 500 ਮੀਟਰ ਅਤੇ 1000 ਮੀਟਰ ਵਿੱਚ ਦੋ ਸੋਨ ਤਗਮੇ ਜਿੱਤੇ।  ਹਰਗੁਣ ਨੂੰ ਦਸੰਬਰ 2023 ਵਿੱਚ ਚੇਨਈ ਵਿੱਚ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਜਲੰਧਰ ਵੱਲੋਂ ਨੈਸ਼ਨਲ ਮੈਡਲ ਆਫ਼ ਆਨਰ ਅਵਾਰਡ ਮਿਲ ਚੁੱਕਾ ਹੈ।  ਕਰਮਨ ਕੌਰ ਨੇ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2024 ਵਿੱਚ ਰੇਸ-1 ਵਨ ਲੈਪ ਇਨਲਾਈਨ, ਰੇਸ-2 ਟੂ ਲੈਪ ਇਨਲਾਈਨ ਵਿੱਚ ਗੋਲਡ ਮੈਡਲ ਜਿੱਤ ਕੇ 24 ਨਵੰਬਰ ਨੂੰ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ ਹੈ।  ਕਰਮਨ ਜਲੰਧਰ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰੇਗੀ।


 ਸਰਗੁਣ ਮਹਿਮੀ ਨੇ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ-2024 ਵਿੱਚ 9 ਤੋਂ 11 ਸਾਲ (ਲੜਕੀਆਂ) ਵਰਗ ਦੇ ਕੁਆਡ ਈਵੈਂਟ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ।


 ਹਰਨਾਜ਼ ਕੌਰ ਨੇ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ-2024 ਵਿੱਚ ਰੇਸ-1 ਵਨ ਲੈਪ ਇਨਲਾਈਨ ਵਿੱਚ ਗੋਲਡ ਮੈਡਲ ਅਤੇ ਰੇਸ-2 ਵਿੱਚ ਟੂ ਲੈਪ ਇਨਲਾਈਨ ਵਿੱਚ ਕਾਂਸੇ ਦਾ ਤਗਮਾ ਜਿੱਤਿਆ।  ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦੇ ਮੋਕਸ਼ ਤਿਲਕ ਸਲਗੋਤਰਾ ਨੇ ਇਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ।


 ਇਸ ਮੌਕੇ ਸ੍ਰੀ ਰਾਜੀਵ ਪਾਲੀਵਾਲ (ਪ੍ਰਿੰਸੀਪਲ ਗ੍ਰੀਨ ਮਾਡਲ ਟਾਊਨ), ਮਿਸ ਸ਼ਾਲੂ ਸਹਿਗਲ (ਪ੍ਰਿੰਸੀਪਲ ਲੋਹਾਰਾਂ) ਨੇ ਸਪੋਰਟਸ ਐਚ.ਓ.ਡੀ ਸ੍ਰੀ ਅਨਿਲ ਕੁਮਾਰ (ਗਰੀਨ ਮਾਡਲ ਟਾਊਨ) ਅਤੇ ਸ੍ਰੀ ਸੰਜੀਵ (ਲੋਹਾਰਾਂ) ਦੀ ਸ਼ਲਾਘਾ ਕੀਤੀ।  ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਲਕਸ਼ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

error: Content is protected !!