ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਦੇ ਸੈਮੀਫ਼ਾਈਨਲ ‘ਚ ਕੀਤਾ ਪ੍ਰਵੇਸ਼, ਗ੍ਰੇਟ ਬ੍ਰਿਟੇਨ ਨੂੰ ਦਿੱਤੀ ਕਰਾਰੀ ਹਾਰ
ਜਲੰਧਰ (ਸੁੱਖ ਸੰਧੂ) ਪੈਰਿਸ ਓਲੰਪਿਕ 2024 ਵਿੱਚ ਭਾਰਤ ਲਈ ਬੇਹੱਦ ਖੁਸ਼ੀ ਵਾਲੀ ਖਬਰ ਆਈ ਹੈ। ਭਾਰਤੀ ਹਾਕੀ ਟੀਮ ਨੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਹਾਕੀ ਟੀਮ ਨੇ ਕੁਆਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ ਕਰਾਰੀ ਮਾਤ ਦਿੱਤੀ ਹੈ।
ਮੈਚ ਪੂਰਾ ਹੋਣ ਤੱਕ ਦੋਵੇਂ ਟੀਮਾਂ ਇੱਕ-ਇੱਕ ਦੇ ਗੋਲ ਨਾਲ ਬਰਾਬਰ ਸਨ। ਇਸ ਤੋਂ ਬਾਅਦ ਪੈਨੇਲਟੀ ਸ਼ੂਟਆਊਟ ਕਰਵਾਇਆ ਗਿਆ, ਜਿਸ ਵਿੱਚ ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਚਾਰ-ਦੋ ਨਾਲ ਕਰਾਰੀ ਹਾਰ ਦੇ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤ ਦੀ ਹਾਕੀ ਦੀ ਗੋਲ ਮੈਡਲ ਵੱਲ ਇੱਕ ਹੋਰ ਪੁਲਾਂਗ ਪੁੱਟੀ ਗਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਹਾਕੀ ਟੀਮ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਭਾਰਤ 44 ਸਾਲਾ ਬਾਅਦ ਓਲੰਪਿਕ ਵਿੱਚ ਗੋਲਡ ਮੈਡਲ ਜਰੂਰ ਜਿੱਤੇਗੀ।