ਇੰਨੋਸੈਂਟ ਹਾਰਟਸ ਸਕੂਲ ਦਾ ਹਰ ਵਿਦਿਆਰਥੀ ਦੇਸ਼ ਭਗਤੀ ਵਿੱਚ ਓਤ-ਪਰੋਤ

ਜਲੰਧਰ(ਪ੍ਰਥਮ ਕੇਸਰ): ਬੀ.ਐੱਡ ਕਾਲਜ ਅਤੇ ਮੈਨੇਜਮੈਂਟ ਕਾਲਜ ਦੇ ਨਾਲ-ਨਾਲ ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ-ਜੰਡਿਆਲਾ ਰੋਡ, ਅਤੇ ਕਪੂਰਥਲਾ ਰੋਡ) ਦੇ ਸਾਰੇ ਪੰਜ ਸਕੂਲਾਂ ਦੇ ਵਿਦਿਆਰਥੀਆਂ ਨੇ “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ” ਵਿੱਚ ਭਾਗ ਲੈਕੇ ਤਿਰੰਗੇ ਅਤੇ ਰਾਸ਼ਟਰ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ। ਇਸ ਮੌਕੇ ਵਿਦਿਆਰਥੀਆਂ ਲਈ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਮਾਤ ਭੂਮੀ ਬਾਰੇ ਸ਼ਾਨਦਾਰ ਕਵਿਤਾਵਾਂ ਸੁਣਾ ਕੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਅਤੇ ਸਕੂਲ ਨੂੰ ਦੇਸ਼ ਪ੍ਰੇਮ ਦੀ ਭਾਵਨਾ ਨਾਲ ਭਰ ਦਿੱਤਾ। ‘ਵਿਕਸਿਤ ਭਾਰਤ’ ਥੀਮ ਅਧੀਨ ਗਤੀਵਿਧੀਆਂ ਵਿੱਚ ਡਾਂਸ, ਸੰਗੀਤ, ਰੋਲ ਪਲੇ, ਭਾਸ਼ਣ ਮੁਕਾਬਲੇ ਅਤੇ ਪੋਸਟਰ ਮੇਕਿੰਗ ਸ਼ਾਮਲ ਸਨ, ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਦਿਖਾਇਆ।
