ਇਨੋਸੈਂਟ ਹਾਰਟਸ ਦੇ ਵਿਦਿਆਰਥੀ ਹਰਸ਼ਿਤ ਦਾ ਐਨ.ਟੀ.ਐਸ.ਈ ਵਿੱਚ ਸ਼ਾਨਦਾਰ ਪ੍ਰਦਰਸ਼ਨ
ਜਲੰਧਰ, (ਰੰਗਪੁਰੀ) ਨੈਸ਼ਨਲ ਕੋਂਸਲਿੰਗ ਆਫ਼ ਐਜੁਕੇਸ਼ਨ ਦੁਆਰਾ ਲਈ ਗਈ ਪ੍ਰੀਖਿਆ ਨੈਸ਼ਨਲ ਟੈਲੇਂਟ ਸਰਚ ਐਗਜ਼ਾਮ ਐਨ.ਟੀ.ਐਸ.ਈ. ਵਿੱਚ ਗ੍ਰੀਨ ਮਾਡਲ ਟਾਊਨ ਦੇ ਹਰਸ਼ਿਤ ਨੇ ਲੈਵਲ-1 ਦੀ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਲੈਵਲ-2 ਦੀ ਪ੍ਰੀਖਿਆ ਅਕਤੂਬਰ ’ਚ ਲਈ ਜਾਏਗੀ। ਪੰਜਾਬ ਵਿੱਚ ਲਗਪਗ 40000 ਬੱਚੇ ਪ੍ਰੀਖਿਆ ਵਿੱਚ ਬੈਠੇ।
ਪ੍ਰਿੰਸੀਪਲ ਰਾਜੀਵ ਪਾਲੀਵਾਲ ਨੇ ਹਰਸ਼ਿਤ ਅਤੇ ਉਸ ਦੇ ਮਾਤਾ-ਪਿਤਾ ਨੂੰ ਹਰਸ਼ਿਤ ਦੀ ਇਸ ਸ਼ਾਨਦਾਰ ਸਫਲਤਾ ਉੱਤੇ ਵਧਾਈ ਦਿੱਤੀ ਅਤੇ ਲੈਵਲ-2 ਦੀ ਪ੍ਰੀਖਿਆ ਇਸੇ ਤਰ੍ਹਾਂ ਮਿਹਨਤ ਕਰਕੇ ਪਾਸ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਅਤੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।