ਖੇੜੀ ਵਾਲਾ ਬਾਬਾ ਗ੍ਰਿਫ਼ਤਾਰ, ਸਹੁਰਿਆਂ ਨਾਲ ਪਿਆ ਸੀ ਪੰਗਾ, ਫਾਇਰਿੰਗ ਤੋਂ ਬਾਅਦ ਹਸਪਤਾਲ ‘ਚ ਸੀ ਦਾਖਲ

ਖੇੜੀ ਵਾਲਾ ਬਾਬਾ ਗ੍ਰਿਫ਼ਤਾਰ, ਸਹੁਰਿਆਂ ਨਾਲ ਪਿਆ ਸੀ ਪੰਗਾ, ਫਾਇਰਿੰਗ ਤੋਂ ਬਾਅਦ ਹਸਪਤਾਲ ‘ਚ ਸੀ ਦਾਖਲ

ਫਤਿਹਗੜ੍ਹ ਸਾਹਿਬ (ਵੀਓਪੀ ਬਿਊਰੋ) ਬੀਤੇ ਕਈ ਦਿਨਾਂ ਤੋਂ ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ। ਇਹ ਮਾਮਲਾ ਉਸ ਦਾ ਘਰੇਲੂ ਹੀ ਪਰ ਇਸ ਘਰੇਲੂ ਮਾਮਲੇ ਦੀ ਖਬਰ ਹੁਣ ਅੱਗ ਵਾਂਗ ਸੋਸ਼ਲ ਮੀਡੀਆ ‘ਤੇ ਫੈਲ ਗਈ ਹੈ। ਦਰਅਸਲ ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਦਾ ਆਪਣੇ ਸਹੁਰੇ ਪਰਿਵਾਰ ਦੇ ਨਾਲ ਝਗੜਾ ਇੰਨਾ ਵੱਧ ਗਿਆ ਹੈ ਕਿ ਗੱਲ ਖੂਨ – ਖਰਾਬੇ ਤੱਕ ਪਹੁੰਚ ਗਈ ਹੈ। ਸਮਾਜ ਸੇਵੀ ਗੁਰਜੀਤ ਕੌਰ ਦੇ ਨਾਲ ਉਸ ਦੇ ਜਵਾਈ ਖੇੜੀ ਵਾਲਾ ਬਾਬਾ ਗੁਰਵਿੰਦਰ ਨਾਲ ਝਗੜਾ ਹੋਣ ਤੇ ਝਗੜੇ ਦੌਰਾਨ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਦੌਰਾਨ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਝਗੜੇ ਦੌਰਾਨ ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ, ਪ੍ਰਭਦੀਪ ਸਿੰਘ ਅਤੇ ਬਾਬੇ ਦੀ ਸੱਸ ਗੁਰਜੀਤ ਕੌਰ ਤੇ ਰਮਨਜੋਤ ਸਿੰਘ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀਯੋਨ।

ਹੁਣ ਖਬਰ ਸਾਹਮਣੇ ਆਈ ਹੈ ਕਿ ਪੁਲਿਸ ਨੇ ਖੇੜੀ ਵਾਲਾ ਬਾਬਾ ਨੂੰ ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵੀ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਮਾਮਲੇ ਪਿੱਛੇ ਸੱਸ ਨੇ ਆਪਣੇ ਜਵਾਈ ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਉੱਪਰ ਕਾਫੀ ਗੰਭੀਰ ਇਲਜ਼ਾਮ ਲਗਾਏ ਹਨ। ਇਲਾਜ ਅਧੀਨ ਜ਼ਖ਼ਮੀ ਹਾਲਤ ਵਿੱਚ ਗੁਰਜੀਤ ਕੌਰ ਅਤੇ ਰਮਨਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਇੱਕ ਸਾਲ ਪਹਿਲਾਂ ਖੇੜੀ ਵਾਲੇ ਬਾਬੇ ਗੁਰਵਿੰਦਰ ਨਾਲ ਵਿਆਹ ਹੋਇਆ ਸੀ ਪਰ ਉਹ ਉਦੋਂ ਤੋਂ ਹੀ ਉਨ੍ਹਾਂ ਤੋਂ ਦਾਜ ਦੀ ਮੰਗ ਕਰਦਾ ਆਇਆ ਤੇ ਅੱਜ ਉਹ ਉਹਨਾਂ ਦੇ ਘਰ ਆਇਆ ਤੇ ਉਸ ਨੇ ਪਰਿਵਾਰ ‘ਤੇ ਹਮਲਾ ਕਰ ਦਿੱਤਾ ਤੇ ਗੋਲ਼ੀ ਚਲਾ ਦਿੱਤੀ, ਜਿਸ ਦੌਰਾਨ ਇੱਕ ਗੋਲ਼ੀ ਉਹਨਾਂ ਦੇ ਪੱਟ ਵਿੱਚ ਲੱਗੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਉਨਾਂ ਨੇ ਹਮਲਾ ਕੀਤਾ ਸੀ ਤੇ ਉਹਨਾਂ ਵੱਲੋਂ 112 ‘ਤੇ ਪੁਲਿਸ ਨੂੰ ਕਾਲ ਕਰ ਕੇ ਸ਼ਿਕਾਇਤ ਦਰਜ ਕਰਵਾਈ ਸੀ । ਉਨਾਂ ਦੱਸਿਆ ਕਿ ਉਹ ਲਗਾਤਾਰ ਉਹਨਾਂ ਨੂੰ ਇਕ ਮੋਸਟ ਵਾਂਟਿਡ ਗੈਂਗਸਟਰ ਦੀਆਂ ਧਮਕੀਆਂ ਵੀ ਦਿੰਦਾ ਆਇਆ ਹੈ।

ਦੂਜੇ ਪਾਸੇ ਜਦੋਂ ਬਾਬੇ ਗੁਰਵਿੰਦਰ ਖੇੜੀ ਵਾਲੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ‘ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਬਾਬੇ ਗੁਰਵਿੰਦਰ ਸਿੰਘ ਦੇ ਭਰਾ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਕੁਝ ਮਹੀਨਿਆਂ ਤੋਂ ਪੇਕੇ ਘਰ ਆਈ ਹੋਈ ਹੈ ਤੇ ਅੱਜ ਉਸ ਦਾ ਭਰਾ ਆਪਣੀ ਭਰਜਾਈ ਦੀ ਨਾਨੀ ਅਤੇ ਨਾਲ ਇੱਕ ਹੋਰ ਬਜ਼ੁਰਗ ਔਰਤ ਨੂੰ ਨਾਲ ਲੈ ਕੇ ਆਪਣੀ ਘਰਵਾਲੀ ਨੂੰ ਵਾਪਸ ਘਰ ਲਿਜਾਉਣ ਲਈ ਆਇਆ ਤਾਂ ਉਕਤ ਉਸਦੇ ਸਾਲੇ ਨੇ ਉਹਨਾਂ ‘ਤੇ ਹਮਲਾ ਕਰ ਦਿੱਤਾ ਜਿਸ ਵਿੱਚ ਗੁਰਵਿੰਦਰ ਬਾਬਾ ਵੀ ਜ਼ਖ਼ਮੀ ਹੋ ਗਿਆ ਜੋ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ।

error: Content is protected !!