ਨਿਤਿਨ ਗਡਕਰੀ ਸਕਿਓਰਟੀ ਮਾਮਲੇ ‘ਚ ਹੋਈ ਝੜਪ ਦੀ ਹੋਵੇਗੀ ਇਨਕੁਆਰੀ, ਡੀਜੀਪੀ ਨੇ ਤਿੰਨਾਂ ਖਿਲਾਫ ਲਿਆ ਵੱਡਾ ਫੈਸਲਾ – ਦੇਖੋ ਵੀਡੀਓ

ਨਿਤਿਨ ਗਡਕਰੀ ਸਕਿਓਰਟੀ ਮਾਮਲੇ ‘ਚ ਹੋਈ ਝੜਪ ਦੀ ਹੋਵੇਗੀ ਇਨਕੁਆਰੀ, ਡੀਜੀਪੀ ਨੇ ਤਿੰਨਾਂ ਖਿਲਾਫ ਲਿਆ ਵੱਡਾ ਫੈਸਲਾ – ਦੇਖੋ ਵੀਡੀਓ

 ਵੀਓਪੀ ਬਿਊਰੋ – ਨਿਤਿਨ ਗਡਕਰੀ ਦੇ ਇਕ ਦੌਰੇ ਦੁਰਾਨ ਉਹਨਾਂ ਦੇ ਕੁਝ ਸਰੁੱਖਿਆ ਕਰਮੀਆਂ ਵਿਚਾਲੇ ਝੜਪ ਹੋ ਗਈ ਸੀ। ਇਸ ਟਕਰਾਅ ਦੇ ਮੱਦੇਨਜ਼ਰ ਸਥਾਨਕ ਲੋਕਾਂ ਨੇ ਐਸਪੀ ਕੁੱਲੂ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਤਰ੍ਹਾਂ ਇਸ ਟਕਰਾਅ ਪ੍ਰਤੀ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਸੀ। ਵੀਡੀਓ ਵਿਚ ਸਥਾਨਕ ਲੋਕ ਰਾਜ ਸਰਕਾਰ ਦਾ ਵਿਰੋਧ ਕਰਦੇ ਹੋਏ ਦਿਖਾਈ ਦਿੱਤੇ ਸੀ।

ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਡੀਜੀਪੀ ਸੰਜੇ ਕੁੰਡੂ ਨੇ ਕਾਰਵਾਈ ਕਰਦੇ ਹੋਏ ਐਸਪੀ ਕੁੱਲੂ, ਐਸਐਸਪੀ ਬੁਜ਼ੇਸ ਸੂਦ ਤੇ ਪੀਐਸਓ ਬਲਵੰਤ ਨੂੰ ਜ਼ਬਰੀ ਛੁੱਟੀ ਉੱਤੇ ਭੇਜ ਦਿੱਤਾ ਹੈ ਨਾਲ ਹੀ ਜਾਂਚ ਪੂਰੀ ਹੋਣ ਤੱਕ ਇਹਨਾਂ ਸਾਰੇ ਅਫ਼ਸਰਾਂ ਨੂੰ ਅਲੱਗ-ਅਲੱਗ ਦਫਤਰਾਂ ਵਿਚ ਫਿਕਸ ਕੀਤਾ ਜਾਏਗਾ। ਇਸ ਤੋਂ ਇਲਾਵਾ ਐਸਪੀ ਕੁੱਲੂ ਦੀ ਡਿਊਟੀ ਫਿਲਹਾਲ ਡੀਆਈਜੀ ਸੈਂਟਰਲ ਰੇਂਜ਼ ਮਧੂਸੂਦ ਸੰਭਾਲਣਗੇ।

ਦਰਅਸਲ, ਗਡਕਰੀ ਦਾ ਕਾਫਲਾ ਭੂੰਤਰ ਏਅਰਪੋਰਟ ਤੋਂ ਮਨਾਲੀ ਜਾ ਰਿਹਾ ਸੀ, ਤਾਂ ਮਨਾਲੀ ਫੋਰ ਲੇਨ ਪ੍ਰਭਾਵਿਤ ਲੋਕ ਰਸਤੇ ਵਿਚ ਸੜਕ ਕਿਨਾਰੇ ਖੜੇ ਸੀ। ਗਡਕਰੀ ਲੋਕਾਂ ਦੀ ਗੱਲ ਸੁਣਨ ਰੁਕ ਗਏ। ਇਸੇ ਦੌਰਾਨ ਕਾਫਲੇ ਨੂੰ ਰੋਕਣ ਲਈ, ਸੀਐੱਮ ਸੁੱਰਖਿਆ ਅਤੇ ਕੁੱਲੂ ਐਸਪੀ ਦਰਮਿਆਨ ਤਕਰਾਰਬਾਜ਼ੀ ਸ਼ੁਰੂ ਹੋ ਗਈ। ਮੌਕੇ ‘ਤੇ ਪੁਲਿਸ ਮੁਲਾਜ਼ਮ ਜ਼ੋਰ-ਜ਼ੋਰ ਨਾਲ ਚੀਖ ਕੇ ਕਿਹਾ ਕਿ ਤੁਸੀਂ ਐਸਪੀ ਸਾਹਿਬ ਨੂੰ ਕਿਉਂ ਮਾਰ ਰਹੇ ਹੋ ?

error: Content is protected !!