ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸਹੁਰੇ ਬਣੇ NRI ਦੇ ਦੁਸ਼ਮਣ, ਸਾਲੇ ਤੇ ਸਾਂਢੂ ਨੇ ਚਲਵਾਈਆਂ ਸੀ ਗੋਲਿਆਂ, 5 ਕਾਬੂ

ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸਹੁਰੇ ਬਣੇ NRI ਦੇ ਦੁਸ਼ਮਣ, ਸਾਲੇ ਤੇ ਸਾਂਢੂ ਨੇ ਚਲਵਾਈਆਂ ਸੀ ਗੋਲਿਆਂ, 5 ਕਾਬੂ

ਵੀਓਪੀ ਬਿਊਰੋ- ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਕੱਲ੍ਹ ਹੋਏ ਗੋਲ਼ੀਕਾਡ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ। NRI ਸੁਖਚੈਨ ਸਿੰਘ ਘਰ ਵੜ ਕੇ ਕੱਲ੍ਹ 2 ਹਮਲਾਵਰਾਂ ਨੇ ਉਸ ਨੂੰ ਗੋਲ਼ੀਆਂ ਮਾਰੀਆਂ ਸਨ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ ਅਤੇ ਲੋਕ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਸਨ ਕਿ ਪੰਜਾਬ ਵਿੱਚ ਆਮ ਲੋਕ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਹਨ ਜੇਕਰ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਨਗੀਆਂ। ਅੱਜ ਪੰਜਾਬ ਪੁਲਿਸ ਨੇ ਇਸ ਸਾਰੇ ਮਾਮਲੇ ਤੋਂ ਭੇਦ ਹਟਾ ਦਿੱਤਾ ਹੈ ਅਤੇ ਹਮਲੇ ਦੇ ਪਿੱਛਲਾ ਸੱਚ ਸਾਹਮਣੇ ਲੈ ਕੇ ਆਂਦਾ ਹੈ।

 

ਅੱਜ ਸਵੇਰੇ ਪੰਜਾਬ ਪੁਲਿਸ ਨੇ ਮਾਮਲੇ ਸਬੰਧੀ ਦੱਸਿਆ ਹੈ ਕਿ ਇਹ ਸਾਰੀ ਵਰਦਾਤ ਦੇ ਪਿੱਛੇ NRI ਸੁਖਚੈਨ ਸਿੰਘ ਦੀ ਪਹਿਲੀ ਪਤਨੀ (ਜੋ ਕਿ ਇਸ ਸਮੇਂ ਦੁਨੀਆ ‘ਤੇ ਨਹੀਂ ਹੈ) ਦੇ ਮਾਪਿਆਂ ਦਾ ਹੱਥ ਹੈ। ਪੁਲਿਸ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੁੱਖ ਹਮਲਾਵਕ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਨੇ ਦੱਸਿਆ ਕਿ ਹਮਲੇ ਲਈ ਪਹਿਲੀ ਪਤਨੀ ਤੇ ਭਰਾ ਤੇ ਸਾਂਢੂ ਨੇ ਹਮਲਾਵਰਾਂ ਨੂੰ ਸੁਪਾਰੀ ਦਿੱਤੀ ਸੀ। ਪੁਲਿਸ ਨੇ ਹਮਲਾਵਾਰਾਂ ਦੇ 5 ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਹਮਲਾਵਰਾਂ ਨੂੰ ਕਾਬੂ ਕਰਨ ‘ਚ ਅਜੇ ਵੀ ਪੁਲਿਸ ਨਾਕਾਮ ਸਾਬਿਤ ਹੋਈ ਹੈ।

ਇਸ ਸਾਰੀ ਘਟਨਾ ਦੇ ਲਈ NRI ਦੀ ਪਹਿਲੀ ਪਤਨੀ ਦੇ ਭਰਾ, ਸਾਂਢੂ ਤੇ ਇੱਕ ਦੋਸਤ ਨੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਹਮਲੇ ਦੀ ਪੁਸ਼ਟੀ ਮਗਰੋਂ ਪਹਿਲੀ ਪਤਨੀ ਦੇ ਭਰਾ ਨੇ ਪੈਸੇ ਵੀ ਹਮਲਾਵਰਾਂ ਨੂੰ ਟ੍ਰਾਂਸਫਰ ਕੀਤੇ ਸਨ। ਪੁਲਿਸ ਨੇ ਪਨਾਹ ਦੇਣ ਵਾਲੇ ਤੇ ਸੁਖਚੈਨ ਦੇ ਸਹੁਰੇ ਸਣੇ 5 ਮੁਲਜ਼ਮ ਕਾਬੂ ਕੀਤਾ ਹੈ। ਇਨ੍ਹਾਂ ਵਿੱਚ NRI ਸੁਖਚੈਨ ਸਿੰਘ ਦਾ ਪਹਿਲਾ ਸਹੁਰਾ, ਹਮਲੇ ਵਿੱਚ ਸਾਥ ਦੇ ਵਾਲੇ ਤਰਨਤਾਰਨ ਦੇ ਜਗਜੀਤ ਸਿੰਘ ਤੇ ਚਮਕੌਰ ਸਿੰਘ, ਇਸ ਤੋਂ ਇਲਾਵਾ ਹਮਲਾਵਰਾਂ ਨੂੰ ਪਨਾਹ ਦੇਣ ਵਾਲੇ ਇੱਕ ਹੋਟਲ ਦੇ ਮਾਲਕ ਤੇ ਉਸਦੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਹਮਲਾਵਰਾਂ ਚੋਂ ਇੱਕ ਜਲੰਧਰ ਤੇ ਦੂਜਾ ਕਪੂਰਥਲਾ ਦਾ ਰਹਿਣ ਵਾਲਾ ਹੈ।

error: Content is protected !!