NRI ‘ਤੇ ਘਰ ਵੜ ਕੇ ਗੋਲੀਆਂ ਚਲਾਉਣ ਵਾਲੇ ਹੁਸ਼ਿਆਰਪੁਰ ਤੋਂ ਆਏ ਅੜਿੱਕੇ, ਚਿੱਟੇ ਦੇ ਹਨ ਆਦੀ

NRI ‘ਤੇ ਘਰ ਵੜ ਕੇ ਗੋਲੀਆਂ ਚਲਾਉਣ ਵਾਲੇ ਹੁਸ਼ਿਆਰਪੁਰ ਤੋਂ ਆਏ ਅੜਿੱਕੇ, ਚਿੱਟੇ ਦੇ ਹਨ ਆਦੀ

ਜਲੰਧਰ (ਵੀਓਪੀ ਬਿਊਰੋ) 24 ਅਗਸਤ ਨੂੰ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਐਨਆਰਆਈ ਦਾ ਘਰ ਵੜ ਕੇ ਗੋਲੀਆਂ ਮਾਰ ਕੇ ਜ਼ਖਮੀ ਕਰਨ ਵਾਲੇ ਹਮਲਾਵਰਾਂ ਨੂੰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ ਤੋਂ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਦੋਵਾਂ ਹਮਲਾਵਰਾਂ ਦੇ ਨਾਲ ਉਹਨਾਂ ਨੇ ਉਹਨਾਂ ਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ। ਦੋਵੇਂ ਮੁਲਜ਼ਮ ਆਪਣੇ ਇੱਕ ਸਾਥੀ ਦੇ ਨਾਲ ਗਊਸ਼ਾਲਾ ਬਾਜ਼ਾਰ ਵਿੱਚ ਇੱਕ ਧਰਮਸ਼ਾਲਾ ਵਿੱਚ ਰੁਕੇ ਹੋਏ ਸਨ।

ਇਸ ਦੌਰਾਨ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਥੋੜੇ ਸਮੇਂ ਬਾਅਦ ਹੀ ਪੰਜਾਬ ਪੁਲਿਸ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਹੋਏ ਐਨਆਰਏ ‘ਤੇ ਹਮਲਾ ਦੇ ਮਾਮਲੇ ਵਿੱਚ ਇਹਨਾਂ ਵਿੱਚੋਂ ਦੋ ਮੁਲਜ਼ਮ ਸ਼ਾਮਿਲ ਸਨ।

ਦੱਸ ਦੇ ਕਿ ਹਮਲੇ ਤੋਂ ਬਾਅਦ ਦੋਵੇਂ ਮੁਲਜਮ ਅੰਮ੍ਰਿਤਸਰ ਤੋਂ ਸਿੱਧਾ ਜਲੰਧਰ ਪਹੁੰਚੇ ਅਤੇ ਉੱਥੇ ਉਹਨਾਂ ਨੇ ਇੱਕ ਨਸ਼ਾ ਤਸਕਰ ਕੋਲੋਂ ਚਿੱਟਾ ਖਰੀਦਿਆ ਉਸ ਤੋਂ ਬਾਅਦ ਇਸ ਤੋਂ ਬਾਅਦ ਜੋ ਨਸ਼ਾ ਤਸਕਰ ਨੇ ਚਿੱਟਾ ਦੇਣ ਤੋਂ ਬਾਅਦ ਪੈਸੇ ਮੰਗੇ ਦਾ ਉਹਨਾਂ ਨੇ ਉਸਨੂੰ ਵੀ ਗੋਲੀ ਮਾਰੀ ਧਮਕੀ ਦਿੱਤੀ ਉਥੋਂ ਫਰਾਰ ਹੋ ਗਈ। ਜਲੰਧਰ ਤੋਂ ਬਹੁਤ ਸਿੱਧਾ ਦੋਵੇਂ ਹਮਲਾਵਰ ਹੁਸ਼ਿਆਰਪੁਰ ਪਹੁੰਚੇ, ਜਿੱਥੇ ਉਹਨਾਂ ਨੇ ਆਪਣੇ ਸਾਥੀ ਦੇ ਨਾਲ ਧਰਮਸ਼ਾਲਾ ਵਿੱਚ ਪਨਾਹ ਲਈ। ਇਸ ਦੌਰਾਨ ਪੁਲਿਸ ਨੂੰ ਸੂਚਨਾ ਅਮਰੀਕਾ ਉਹਨਾਂ ਨੇ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕਰਦੇ ਹੋਏ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਉਹ ਦੋਸ਼ੀਆਂ ਨੂੰ ਕਾਬੂ ਕਰ ਲਿਆ।

ਇਸ ਤਰ੍ਹਾਂ ਉਕਤ ਮਾਮਲੇ ਵਿੱਚ ਪੁਲਿਸ ਨੇ ਕੁੱਲ ਅੱਠ ਮੁਲਜਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਸ ਤੋਂ ਇਲਾਵਾ ਚਾਰ ਮੁਲਜ਼ਮ ਅਤੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਉਹਨਾਂ ਵਿੱਚੋਂ ਤਿੰਨ ਯੂਐਸਏ ਵਿੱਚ ਰਹਿ ਰਹੇ ਨੇ ਅਤੇ ਇੱਕ ਜਖਮੀ ਸੁਖਚੈਨ ਸਿੰਘ ਦੀ ਪਹਿਲੀ ਸੱਸ ਹੈ ਜੋ ਕਿ ਬਿਮਾਰ ਹੋਣ ਦੀ ਹਾਲਤ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ ਫਿਲਹਾਲ ਪੁਲਿਸ ਅੱਗੇ ਦੀ ਜਾਂਚ ਕਰ ਰਹੀ।

error: Content is protected !!