ਕਬਾੜ ਦਾ ਕੰਮ ਕਰਨ ਵਾਲੇ ਪ੍ਰੀਤਮ ਦੀ ਚਮਕੀ ਕਿਸਮਤ, ਰੱਖੜੀ ਬੰਪਰ ਦਾ 2.50 ਕਰੋੜ ਰੁਪਏ ਦਾ ਪਹਿਲਾਂ ਇਨਾਮ ਮਿਲਦੇ ਹੀ ਵਧਾਈਆਂ ਦੇਣ ਵਾਲਿਆਂ ਦੀ ਲੱਗੀ ਲਾਈਨ

ਕਬਾੜ ਦਾ ਕੰਮ ਕਰਨ ਵਾਲੇ ਪ੍ਰੀਤਮ ਦੀ ਚਮਕੀ ਕਿਸਮਤ, ਰੱਖੜੀ ਬੰਪਰ ਦਾ 2.50 ਕਰੋੜ ਰੁਪਏ ਦਾ ਪਹਿਲਾਂ ਇਨਾਮ ਮਿਲਦੇ ਹੀ ਵਧਾਈਆਂ ਦੇਣ ਵਾਲਿਆਂ ਦੀ ਲੱਗੀ ਲਾਈਨ

ਜਲੰਧਰ (ਵੀਓਪੀ ਬਿਊਰੋ) ਕਹਿੰਦੇ ਨੇ ਉੱਪਰ ਵਾਲਾ ਜਦੋਂ ਵੀ ਦਿੰਦਾ ਹੈ, ਤਾਂ ਛੱਪਰ ਫਾੜ ਕੇ ਦਿੰਦਾ ਹੈ, ਜੀ ਹਾਂ ਇਹ ਕਹਾਵਤ ਸੱਚ ਸਾਬਤ ਹੋਈ ਹੈ। ਜਲੰਧਰ ਦੇ ਕਸਬਾ ਆਦਮਪੁਰ ਦੇ ਪ੍ਰੀਤਮ ਲਾਲ ਜੱਗੀ ਜੋ ਕਿ ਆਦਮਪੁਰ ਵਿੱਚ ਛੋਟੀ ਜਿਹੀ ਕਵਾੜ ਦੀ ਦੁਕਾਨ ਚਲਾਉਂਦਾ ਹੈ ਅਤੇ ਲੋਕਾਂ ਤੋਂ ਇਕੱਠਾ ਕੀਤਾ ਕਬਾੜ ਉਹ ਅੱਗੇ ਵੇਚ ਕੇ ਕੁਝ ਪੈਸੇ ਕਮਾਉਂਦਾ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ।

ਪ੍ਰੀਤਮ ਲਾਲ ਜੱਗੀ ਦਾ ਇੱਕ ਪੁੱਤਰ ਵੀ ਹੈ, ਜੋ ਉਸੇ ਦੇ ਨਾਲ ਕਬਾੜੀਏ ਦੇ ਕੰਮ ਵਿੱਚ ਉਹਨਾਂ ਦਾ ਸਾਥ ਨਿਭਾਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰੀਤਮ ਨੇ ਰੱਖੜੀ ਦੇ ਤਿਉਹਾਰ ਮੌਕੇ ਆਦਮਪੁਰ ਆਏ ਇੱਕ ਏਜੰਟ ਕੋਲੋਂ ਢਾਈ ਕਰੋੜ ਰੁਪਏ ਵਾਲੀ ਪੰਜਾਬ ਸਰਕਾਰ ਦਾ ਰੱਖੜੀ ਬੰਪਰ ਵਾਲੀ ਟਿਕਟ ਖਰੀਦ ਲਈ 500 ਰੁਪਏ ਵਿੱਚ ਖਰੀਦੀ। ਇਹ ਟਿਕਟ ਉਸਨੂੰ ਕਰੋੜਾਂ ਪਤੀ ਬਣਾ ਦੇਵੇਗੀ ਇਹ ਪ੍ਰੀਤਮ ਨੇ ਸੋਚਿਆ ਨਹੀਂ ਸੀ ਕਿਉਂਕਿ ਪ੍ਰੀਤਮ ਪਿਛਲੇ 50 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਆ ਰਿਹਾ ਸੀ। ਪ੍ਰੀਤ ਨੇ ਦੱਸਿਆ ਕੀ ਉਸਨੇ 50 ਸਾਲ ਪਹਿਲਾਂ ਇਕ ਰੁਪਏ ਵਿੱਚ ਲਾਟਰੀ ਦੀ ਖਰੀਦੀ ਸੀ ਅਤੇ 50 ਸਾਲ ਤੋਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਆ ਰਿਹਾ ਸੀ ਪਰ ਕਦੇ ਉਸਨੂੰ ਇਨਾਮ ਨਹੀਂ ਨਿਕਲਿਆ। ਇਸ ਵਾਰ ਵੀ ਉਸਨੇ 500 ਰੁਪਏ ਦੀ ਟਿਕਟ ਖਰੀਦੀ ਅਤੇ ਆਪਣੇ ਕੰਮ ਵਿੱਚ ਮਸ਼ਰੂਫ ਹੋ ਗਿਆ।

ਕੱਲ ਜਦੋਂ ਲਾਟਰੀ ਦਾ ਰਿਜਲਟ ਆਇਆ ਤਾਂ ਉਸਨੇ ਘਰ ਅਖਬਾਰ ਖੋਲ੍ਹ ਕੇ ਦੇਖੀ ਤਾਂ ਜੋ ਨੰਬਰ ਲਾਟਰੀ ਵਿੱਚ ਢਾਈ ਕਰੋੜ ਰੁਪਏ ਜਿੱਤ ਗਿਆ ਸੀ, ਉਹੀ ਨੰਬਰ ਉਸਦੀ ਲਾਟਰੀ ਵਾਲੀ ਟਿਕਟ ਦਾ ਸੀ। ਫਿਰ ਵੀ ਉਸਨੇ ਇਸ ਸਭ ਤੋਂ ਅਨਜਾਣ ਹੋ ਕੇ ਆਪਣੇ ਕੰਮ ‘ਤੇ ਜਾਣ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਘਰ ਹਾਜਰੀ ਭਰੀ ਅਤੇ ਸਤਿਸੰਗ ਸੁਣ ਕੇ ਘਰ ਵਾਪਸ ਆ ਗਿਆ। ਇਸ ਦੌਰਾਨ ਉਸਨੂੰ ਟਿਕਟ ਵੇਚਣ ਵਾਲੇ ਏਜਟ ਦਾ ਫੋਨ ਆਉਂਦਾ ਹੈ, ਇਸ ਦੌਰਾਨ ਏਜੰਟ ਕਹਿੰਦਾ ਹੈ ਕਿ ਪ੍ਰੀਤਮ ਲਾਲ ਜੱਗੀ ਜੀ ਤੁਸੀਂ ਹੁਣ ਕਰੋੜਪਤੀ ਬਣ ਗਏ ਹੋ। ਤੁਹਾਨੂੰ ਰੱਖੜੀ ਬੰਪਰ ਦਾ ਢਾਈ ਕਰੋੜ ਵਾਲਾ ਪਹਿਲਾ ਇਨਾਮ ਨਿਕਲ ਆਇਆ ਹੈ।

ਇਸ ‘ਤੇ ਪ੍ਰੀਤਮ ਜੱਗੀ ਰੱਬ ਦਾ ਸ਼ੁਕਰਾਨਾ ਕਰਦਾ ਹੈ ਅਤੇ ਸ਼ਾਂਤ ਹੋ ਕੇ ਬੈਠਦਾ ਹੈ। ਜਦ ਇਲਾਕੇ ਵਿੱਚ ਗੱਲ ਫੈਲ ਜਾਂਦੀ ਹੈ ਤਾਂ ਉਸਦੇ ਚਾਹੁਣ ਵਾਲੇ ਉਸਦੇ ਰਿਸ਼ਤੇਦਾਰ ਉਸਦੇ ਪਰਿਵਾਰ ਅਤੇ ਦੋਸਤ ਉਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ।

ਪ੍ਰੀਤਮ ਲਾਲ ਨੇ ਦੱਸਿਆ ਕੀ ਉਸਨੇ ਸੋਚਿਆ ਨਹੀਂ ਸੀ ਕਿ ਇਸ ਵਾਰ ਉਸਨੂੰ ਲਾਟਰੀ ਨਿਕਲੇਗੀ ਤੇ ਉਹ ਕਰੋੜਪਤੀ ਬਣ ਜਾਵੇਗਾ। ਪ੍ਰੀਤਮ ਨਾਲ ਜੱਗੀ ਨੇ ਕਿਹਾ ਕਿ ਉਹ ਤਾਂ ਕਵਾੜ ਦਾ ਕੰਮ ਕਰਕੇ ਆਪਣਾ ਪੇਟ ਪਾਲ ਰਿਹਾ ਸੀ।ਕਰੋੜਪਤੀ ਬਣਨ ਨਾਲੋਂ ਉਹਦਾ ਮਨ ਵਿੱਚ ਕੋਈ ਬਹੁਤ ਵੱਡੇ ਖਿਆਲ ਨਹੀਂ ਆਏ। ਪ੍ਰੀਤਮ ਸਿੰਘ ਨੇ ਕਿਹਾ ਕੀ ਕਰੋੜਪਤੀ ਬਣਨ ਤੋਂ ਬਾਅਦ ਜਦ ਪੈਸੇ ਉਸਦੇ ਹੱਥ ਹੋਣਗੇ ਤਾਂ ਉਹ ਪੱਚੀ ਫੀਸਦੀ ਲਾਟਰੀ ਵਿੱਚੋਂ ਕਮਾਈ ਕੱਢ ਕੇ ਸਮਾਜ ਸੇਵੀ ਕੰਮਾਂ ਵਿੱਚ ਲਾਵੇਗਾ।

error: Content is protected !!