ਹਰਿਆਣਾ ਦੇ ਜੀਂਦ ‘ਚ ਵਾਪਰਿਆ ਦਰਦਨਾਕ ਹਾਦਸਾ ,ਟਰੱਕ ਨੇ ਟਾਟਾ ਮੈਜਿਕ ਨੂੰ ਮਾਰੀ ਟੱਕਰ,8 ਸ਼ਰਧਾਲੂਆਂ ਦੀ ਹੋਈ ਮੌਤ; 10 ਗੰਭੀਰ ਜ਼ਖਮੀ

ਹਰਿਆਣਾ ਦੇ ਜੀਂਦ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਅੱਧੀ ਰਾਤ ਨੂੰ ਹੋਏ ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 8 ਲੋਕ ਜ਼ਖਮੀ ਹਨ। ਇਹ ਘਟਨਾ ਅੱਧੀ ਰਾਤ ਨੂੰ ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਨਰਵਾਣਾ ਦੇ ਪਿੰਡ ਬਿਧਰਾਣਾ ਨੇੜੇ ਵਾਪਰੀ। ਕੁਰੂਕਸ਼ੇਤਰ ਦੇ ਪਿੰਡ ਮਾਰਚਖੇੜੀ ਤੋਂ ਰਾਜਸਥਾਨ ਦੇ ਗੋਗਾਮੇੜੀ ਜਾ ਰਹੀ ਟਾਟਾ ਏਸ ਨੂੰ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ‘ਚ ਇਕ ਬੱਚੇ ਅਤੇ ਇਕ ਔਰਤ ਸਮੇਤ 7 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 8 ਸ਼ਰਧਾਲੂ ਜ਼ਖਮੀ ਹੋ ਗਏ। ਜ਼ਖ਼ਮੀ ਅਗਰੋਹਾ ਮੈਡੀਕਲ ਕਾਲਜ ਵਿੱਚ ਜੇਰੇ ਇਲਾਜ ਹਨ।

ਜਾਣਕਾਰੀ ਮੁਤਾਬਕ ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿੰਡ ਮਰਖੇੜੀ ਤੋਂ ਲੋਕ ਰਾਜਸਥਾਨ ਦੇ ਗੋਗਾਮੇੜੀ ਜਾ ਰਹੇ ਸਨ। ਟਾਟਾ ਕਾਰ ਵਿੱਚ ਕੁੱਲ 15 ਲੋਕ ਸਵਾਰ ਸਨ। ਇਹ ਲੋਕ ਸੋਮਵਾਰ ਸ਼ਾਮ ਨੂੰ ਘਰੋਂ ਨਿਕਲੇ ਸਨ। ਇਸ ਦੌਰਾਨ ਜਦੋਂ ਟਾਟਾ ਏਸ ਨਰਵਾਣਾ ਦੇ ਪਿੰਡ ਬਿਧਰਾਣਾ ਨੇੜਿਓਂ ਲੰਘ ਰਹੀ ਸੀ ਤਾਂ ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਪਿੰਡ ਬਿਧਰਾਣਾ ਅਤੇ ਸ਼ਿਮਲਾ ਵਿਚਕਾਰ ਲੱਕੜ ਨਾਲ ਭਰੇ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।

ਟੱਕਰ ਤੋਂ ਬਾਅਦ ਟਾਟਾ-ਐਸ ਇੱਕ ਟੋਏ ਵਿੱਚ ਪਲਟ ਗਈ ਅਤੇ ਅੱਧੀ ਰਾਤ ਨੂੰ ਚੀਕ ਚਿਹਾੜਾ ਮਚ ਗਿਆ। ਇਸ ਦੌਰਾਨ ਹਾਈਵੇਅ ਤੋਂ ਲੰਘ ਰਹੇ ਕੁਝ ਵਾਹਨ ਚਾਲਕਾਂ ਨੇ ਜ਼ਖਮੀਆਂ ਦੀ ਮਦਦ ਕੀਤੀ।

ਬਾਅਦ ‘ਚ ਨਰਵਾਣਾ ਪੁਲਸ ਨੇ 7 ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਅਤੇ ਫਿਰ ਉਸ ਨੂੰ ਨਰਵਾਣਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਇੱਥੇ 7 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੌਰਾਨ ਗੰਭੀਰ ਜ਼ਖਮੀਆਂ ਨੂੰ ਅਗਰੋਹਾ ਰੈਫਰ ਕਰ ਦਿੱਤਾ ਗਿਆ ਹੈ।

error: Content is protected !!