ਚੰਗੇ ਭਵਿੱਖ ਲਈ ਮੱਥਾ ਚੁੰਮ ਕੇ ਕੈਨੇਡਾ ਭੇਜੀ ਕੁੜੀ ਦੀ ਤਾਬੂਤ ‘ਚ ਵਾਪਸ ਆਈ ਲਾ+ਸ਼, ਭੂੰਬਾਂ ਮਾਰ ਰੋਈ ਮਾਂ

ਚੰਗੇ ਭਵਿੱਖ ਲਈ ਮੱਥਾ ਚੁੰਮ ਕੇ ਕੈਨੇਡਾ ਭੇਜੀ ਕੁੜੀ ਦੀ ਤਾਬੂਤ ‘ਚ ਵਾਪਸ ਆਈ ਲਾ+ਸ਼, ਭੂੰਬਾਂ ਮਾਰ ਰੋਈ ਮਾਂ

ਬਟਾਲਾ (ਵੀਓਪੀ ਬਿਊਰੋ) ਮਾਪੇ ਕਿੰਨੇ ਚਾਵਾਂ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਵਿਦੇਸ਼ਾਂ ਵਿੱਚ ਪੜ੍ਹਨ ਲਈ ਭੇਜਦੇ ਹਨ, ਤਾਂ ਜੋ ਉਹ ਆਪਣਾ ਭਵਿੱਖ ਬਿਹਤਰ ਬਣਾ ਸਕਣ। ਪਰ ਗੁਰਦਾਸਪੁਰ ਦੇ ਇੱਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਕੈਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਹੋਏ ਸੜਕ ਹਾਦਸੇ ਵਿਚ ਗੁਰਦਾਸਪੁਰ ਦੇ ਪਿੰਡ ਸੁੱਖਾ ਚੀੜ੍ਹਾ ਦੀ 21 ਸਾਲਾ ਲਖਵਿੰਦਰ ਕੌਰ ਕੋਮਲ ਪੁੱਤਰੀ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੂਰਾ ਇਲਾਕਾ ਸੋਗ ਮਨਾ ਰਿਹਾ ਸੀ।

ਸੋਮਵਾਰ ਨੂੰ ਲਖਵਿੰਦਰ ਕੌਰ ਕੋਮਲ ਦੀ ਦੇਹ ਉਸ ਦੇ ਪਿੰਡ ਸੁੱਖਾ ਚੀੜ੍ਹਾ ਪੁੱਜੀ। ਕੋਮਲ ਪਿਛਲੇ ਸਾਲ ਇਕ ਸਤੰਬਰ ਨੂੰ ਪੜ੍ਹਾਈ ਲਈ ਕੈਨੇਡਾ ਦੇ ਬਰੈਂਪਟਨ ਸ਼ਹਿਰ ਗਈ ਸੀ। ਇਸ ਸਾਲ 21 ਜੁਲਾਈ ਨੂੰ ਸੜਕ ਹਾਦਸੇ ‘ਚ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਤ ਹੋ ਗਈ ਸੀ। ਇਕ ਸਾਲ ਬਾਅਦ ਸੋਮਵਾਰ ਨੂੰ ਕੋਮਲ ਦੀ ਲਾਸ਼ ਤਾਬੂਤ ‘ਚ ਬੰਦ ਹੋ ਕੇ ਜਦ ਪਿੰਡ ਪੁੱਜੀ ਤਾਂ ਪੂਰਾ ਪਰਿਵਾਰ ਭੁੱਬਾਂ ਮਾਰ ਕੇ ਰੋ ਉਠਿਆ।


ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ‘ਚ ਨਮ ਅੱਖਾਂ ਨਾਲ ਕੋਮਲ ਦਾ ਸਸਕਾਰ ਕਰ ਦਿੱਤਾ ਗਿਆ। ਕੋਮਲ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਤਾਂ ਚੰਗੇ ਭਵਿੱਖ ਲਈ ਧੀ ਨੂੰ ਕਰਜ਼ਾ ਚੁੱਕ ਕੇ ਪਿਛਲੇ ਸਾਲ ਕੈਨੇਡਾ ਤੋਰਿਆ ਸੀ ਅਤੇ ਅੱਜ ਪੂਰੇ ਇਕ ਸਾਲ ਬਾਅਦ ਉਸ ਦੀ ਧੀ ਡੱਬੇ ‘ਚ ਬੰਦ ਹੋ ਕੇ ਵਾਪਸ ਆਈ ਹੈ।

error: Content is protected !!