ਨਸ਼ੇ ਦੀ ਆਦੀ ਹੋਈ ਤਾਂ ਸਹੁਰਿਆਂ ਨੇ ਕੱਢੀ ਘਰੋਂ ਬਾਹਰ, ਸ਼ਹਿਰ ਚੋਂ ਨਸ਼ੇ ਦੀ ਹਾਲਤ ‘ਚ ਮਿਲੀ ਜਵਾਨ ਕੁੜੀ

ਪੰਜਾਬ ਵਿਚ ਨਸ਼ੇ ਦੇ ਮਾਮਲੇ ਘੱਟ ਨਹੀਂ ਹੋ ਰਹੇ। ਨੌਜਵਾਨਾਂ ਵਿਚ ਨਸ਼ਾਖੋਰੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਨੌਜਵਾਨ ਹੀ ਨਹੀਂ ਕੁੜੀਆਂ ਵੀ ਨਸ਼ਿਆਂ ਦੀਆਂ ਆਦੀ ਹੋ ਰਹੀਆਂ ਹਨ। ਬਠਿੰਡਾ ‘ਚ ਨਸ਼ੇ ਕਾਰਨ ਇਕ ਲੜਕੀ ਬੇਹੋਸ਼ ਹੋ ਗਈ। ਲੜਕੀ ਦੀ ਬਾਂਹ ‘ਤੇ ਟੀਕੇ ਦੇ ਨਿਸ਼ਾਨ ਵੀ ਮਿਲੇ ਹਨ।ਨਸ਼ੇ ਦੀ ਆਦੀ ਹੋਈ ਤਾਂ ਸਹੁਰਿਆਂ ਨੇ ਕੱਢੀ ਘਰੋਂ ਬਾਹਰ, ਸ਼ਹਿਰ ਚੋਂ ਨਸ਼ੇ ਦੀ ਹਾਲਤ ‘ਚ ਮਿਲੀ ਜਵਾਨ ਕੁੜੀ ਬਠਿੰਡਾ ਦੇ ਅਜੀਤ ਰੋਡ ‘ਤੇ ਇਕ ਲੜਕੀ ਬੇਹੋਸ਼ੀ ਦੀ ਹਾਲਤ ‘ਚ ਮਿਲੀ। ਲੜਕੀ ਇੰਨੀ ਨਸ਼ੇ ‘ਚ ਸੀ ਕਿ ਉਹ ਬੇਹੋਸ਼ ਹੋ ਗਈ। ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 25 ਸਾਲਾ ਲੜਕੀ ਸ਼ਹਿਰ ਦੇ ਇਕ ਇਲਾਕੇ ਦੀ ਰਹਿਣ ਵਾਲੀ ਹੈ।

ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਅਜੀਤ ਰੋਡ ’ਤੇ ਇਕ ਲੜਕੀ ਬੇਹੋਸ਼ੀ ਦੀ ਹਾਲਤ ਵਿਚ ਪਈ ਹੈ

ਸੂਚਨਾ ਮਿਲਣ ਤੋਂ ਬਾਅਦ ਸੰਸਥਾ ਦੇ ਮੈਂਬਰ ਤੁਰੰਤ ਮੌਕੇ ‘ਤੇ ਪਹੁੰਚ ਗਏ। ਉਹ ਲੜਕੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿਤੀ ਅਤੇ ਕੁਝ ਸਮੇਂ ਬਾਅਦ ਬੱਚੀ ਨੂੰ ਹੋਸ਼ ਆ ਗਿਆ।

ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਬੱਚੀ ਦੀ ਇੱਕ ਬਾਂਹ ‘ਤੇ ਟੀਕੇ ਦਾ ਨਿਸ਼ਾਨ ਸੀ, ਜਿਸ ਤੋਂ ਲੱਗਦਾ ਸੀ ਕਿ ਬੱਚੀ ਨੇ ਚਿੱਟੇ ਦਾ ਟੀਕਾ ਲਗਾਇਆ ਹੈ। ਜਦੋਂ ਉਨ੍ਹਾਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸੰਸਥਾ ਦੇ ਮੈਂਬਰਾਂ ਨੂੰ ਦੱਸਿਆ ਕਿ ਲੜਕੀ ਵਿਆਹੀ ਹੋਈ ਹੈ ਅਤੇ ਨਸ਼ੇ ਦੀ ਆਦੀ ਹੈ। ਇਸ ਕਾਰਨ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਘਰੋਂ ਵੀ ਕੱਢ ਦਿੱਤਾ ਹੈ।

 

error: Content is protected !!