ਜ਼ਹਿਰੀਲ਼ੀ ਦਵਾਈ ਖਾਂ ਦੋ ਦੋਸਤਾਂ ਨੇ ਕੀਤੀ ਜੀਵਨ ਲੀਲ੍ਹਾ ਸਮਾਪਤ

ਜ਼ਹਿਰੀਲ਼ੀ ਦਵਾਈ ਖਾਂ ਦੋ ਦੋਸਤਾਂ ਨੇ ਕੀਤੀ ਜੀਵਨ ਲੀਲ੍ਹਾ ਸਮਾਪਤ

ਬਰਨਾਲਾ (ਹਿਮਾਂਸ਼ੂ ਗੋਇਲ) – ਇੱਥੋਂ ਨੇੜਲੇ ਪੈਂਦੇ ਪਿੰਡ ਪੰਧੇਰ ਵਿੱਖੇ ਦੋ ਨੋਜਵਾਨਾਂ ਦੇ ਮਾਨਸਾ ਆਰ. ਐੱਮ ਹੋਟਲ ਵਿੱਚ ਜਾਂ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਂਣੇ ਆਇਆ ਹੈ। ਪਿੰਡ ਦੇ ਸੰਰਪਚ ਹਰਮੀਕ ਸਿੰਘ ਪੰਧੇਰ ਨੇ ਉੱਕਤ ਮਾਮਲੇ ਸੰਬੰਧੀ ਜਾਣਕਾਰੀ ਦਿਂਦੇ ਦੱਸਿਆਂ ਕਿ ਹਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਸੁਖਜੀਵਨ ਸਿੰਘ ਜੋ ਕਿ ਦੋਨੋ ਦੋਸਤ ਸਨ ਬੀਤੇ ਦਿਨੀ ਘਰੋਂ ਗਏ ਅਤੇ ਉਸ ਦਿਨ ਵਾਪਸ ਨਾ ਆਏ ਜਿਨ੍ਹਾਂ ਦੀ ਕੇਵਲ ਮਾਨਸਾ ਦੇ ਆਰ.ਐੱਨ, ਹੋਟਲ ਵਿੱਚੋਂ ਖੁਦਕੁਸ਼ੀ ਕਰਨ ਦੀ ਹੀ ਖ਼ਬਰ ਮਿਲੀ ਅਤੇ ਪੋਸਟ ਮਾਰਟਮ ਕਰਨ ਤੋਂ ਬਆਦ ਲਾਸ਼ਾ ਨੂੰ ਪਿੰਡ ਲਿਆ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਜਿਸ ਨਾਲ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦੱਸਿਆਂ ਕਿ ਦੋਨਾਂ ਨੇ ਪਿੰਡ ਵਿੱਚ ਜਾ ਕੇ ਮਾਨਸਾ ਹੋਟਲ ਵਿੱਚ ਕਮਰਾ ਕਿਰਾਏ ਤੇ ਲੈ ਲਿਆ ਅਤੇ ਬਆਦ ਵਿੱਚ ਬਾਜ਼ਾਰ ਜਾ ਕੇ ਪੀਜਾ ਅਤੇ ਖਾਨ ਵਾਲਿਆਂ ਵਸਤਾ ਲਿਆ ਕੇ ਕਮਰਾ ਬੰਦ  ਕਰ ਲਿਆ ਅਤੇ ਬਆਦ ਵਿੱਚ ਉਹਨਾਂ ਦੇ ਮ੍ਰਿਤਕ ਹੋਣ ਦੀ ਹੀ ਖ਼ਬਰ ਪ੍ਰਾਪਤ ਹੋਈ ਅਤੇ ਦੋਨਾਂ ਦੇ ਕਮਰੇ ਵਿੱਚ ਸਲਫ਼ਾਸ ਨਾਮਕ ਜਹਿਰੀਲ਼ੀ ਦਵਾਈ ਦੀਆਂ ਸ਼ੀਸੀਆਂ ਮਿਲੀਆਂ। ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾਂ ਜਸਵੰਤ ਸਿੰਘ, ਮੇਂਜਰ ਸਿੰਘ ਅਤੇ ਪਿੰਡ ਦੇ ਕਾਫੀ ਲੋਕ ਮੌਜੂਦ ਸਨ।

ਸਰਪੰਚ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਲੱਕੜ ਦਾ ਮਿਸਤਰੀ ਸੀ ਅਤੇ ਲਾਕ-ਡਾਊਨ ਦੌਰਾਨ ਕੰਮ ਨਾ ਮਿਲਣ ਕਾਰਨ ਆਈ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਕੁਲਦੀਪ ਸਿੰਘ ਜੋ ਕਿ ਇੱਕ ਧਾਰਮਿਕ ਬਿਰਤੀ ਵਾਲਾ ਇਨਸਾਨ ਸੀ ਅਤੇ ਧਾਰਮਿਕ ਪ੍ਰੋਗਰਾਮਾਂ ਦੌਰਾਨ ਕੀਰਤਨ ਕਰਦਾ ਸੀ ਅਤੇ ਜਿਸ ਨੇ ਪਿੱਛਲੇ ਸਾਲ ਹੀ ਆਪਣੇ ਕੇਸ ਕਟਵਾਏ ਸਨ ਕਿਉਂਕਿ ਉਸ ਨੂੰ ਕਿਸੇ ਨੇ ਵਹਿੰਮ ਪਾਇਆ ਸੀ ਕਿ ਉਸ ਨੂੰ ਕੇਸ ਰੱਖਣ ਕਾਰਨ ਬਾਹਰ ਜਾਣ ਵਿੱਚ ਸਮਸਿੱਆਂ ਆ ਸਕਦੀ ਹੈ ਅਤੇ ਜਿਸ ਕਾਰਨ ਉਸ ਨੇ ਕੇਸ ਕਟਵਾਏ ਅਤੇ ਉਸ ਦਾ ਵੀਜ਼ਾ ਵੀ ਇੱਕ ਵਾਰ ਰਵਿਊਜ ਹੋਇਆਂ ਸੀ । ਇਸ ਤੋਂ ਇਲਾਵਾਂ ਜਦੋਂ ਮਾਮਲੇ ਦੀ ਤਹਿ ਤੱਕ ਜਾਣ ਲਈ ਥਾਣਾਂ ਸਿਟੀ-1 ਮਾਨਸਾ ਅਤੇ ਆਰ.ਐੱਨ. ਹੋਟਲ ਨਾਲ ਸੰਪਰਕ ਕੀਤਾ ਗਿਆਂ ਤਾਂ ਦੌਨਾ ਨੇ ਇਹ ਕਹਿ ਕਿ ਫ਼ੋਨ ਕਟ ਦਿੱਤਾ ਕਿ, ਉਹ ਬਿੱਜੀ ਹਨ।

error: Content is protected !!