ਪਰਿਵਾਰ ਕਹਿੰਦਾ ਤੁਸੀਂ ਸਸਕਾਰ ਕਰ ਦਿਓ ਕਿਉਂਕਿ ਮ੍ਰਿਤਕ ਦੇ ਬੱਚੇ ਵਿਦੇਸ਼ ਵਿੱਚ ਹੈ ਅਤੇ ਪਤਨੀ ਵੀ ਬੱਚਿਆਂ ਨਾਲ ਹੀ ਰਹਿੰਦੀ ਹੈ।ਪਰ ਸਯੋਗ ਦੀ ਗੱਲ ਇਹ ਹੈ ਕਿ ਮ੍ਰਿਤਕ ਦੀ ਧਰਮਪਤਨੀ ਚੰਡੀਗੜ੍ਹ ਆਈ ਹੋਈ ਸੀ।ਪੁਲਿਸ ਦੇ ਬੁਲਾਉਂਣ ਤੇ ਪਹਿਲਾ ਤਾਂ ਪਤਨੀ ਨੇ ਇਨਕਾਰ ਕਰ ਦਿੱਤਾ ਫਿਰ ਇਸ ਸ਼ਰਤ ਤੇ ਮੰਨ ਗਈ ਕਿ ਉਸਨੂੰ 2-3 ਘੰਟੇ ਵਿੱਚ ਫ੍ਰੀ ਕੀਤਾ ਜਾਵੇਗਾ।ਕਿਉਂਕਿ ਉਸਨੇ ਚੰਡੀਗੜ੍ਹ ਜਾਕੇ ਆਪਣਾ ਇਲਾਜ਼ ਕਰਵਾਉਂਣਾ ਹੈ।ਜਨਾਨੀ ਨੂੰ ਵਾਰ-ਵਾਰ ਸਮਝਾਉਂਣ ਤੇ ਵੀ ਜਿੱਦ ਨਾ ਛੱਡੀ ਫਿਰ ਇਸ ਸ਼ਰਤ ਤੇ ਮੰਨੀ ਕਿ ਫੈਮਲੀ ਪੈਨਸ਼ਨ ਅਤੇ ਬਕਾਇਆ ਰਾਸ਼ੀ ਵੀ ਉਸਨੂੰ ਮਿਲੇਗੀ ਤਾਂ ਉਹ ਸਸਕਾਰ ਕਰਵਾਉਂਣ ਲਈ ਪਹੁੰਚੀ।ਪੁਲਿਸ ਅਧਿਕਾਰੀਆਂ ਤੱਕ ਨੂੰ ਇਸ ਘਟਨਾ ਨੇ ਝਿਜੋੜ ਕੇ ਰੱਖ ਦਿੱਤਾ।
ਪੁਲਿਸ ਅਧਿਕਾਰੀਆ ਮੁਤਾਬਿਕ ਮ੍ਰਿਤਕ ਦੀ ਪਤਨੀ ਪਹੁੰਚੀ ਪਰ ਉਸਨੇ ਮ੍ਰਿਤਕ ਦੇਹ ਦਾ ਮੂੰਹ ਦੇਖਣਾ ਤਾਂ ਇੱਕ ਪਾਸੇ ਲਾਸ਼ ਨੂੰ ਹੱਥ ਲਾਉਣਾ ਵੀ ਜਰੂਰੀ ਨਾ ਸਮਝਿਆ।ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਖੁਨ ਦਾ ਰੰਗ ਇਸ ਕਦਰ ਚਿੱਟਾ ਪੈ ਗਿਆ ਹੈ।
ਔਰਤ ਨੇ ਇਹ ਕਹਿਕੇ ਪੱਲਾ ਝਾੜ ਲਿਆ ਕਿ ਜੇਕਰ ਉਸਨੇ ਮ੍ਰਿਤਕ ਨੂੰ ਹੱਥ ਲਾ ਲਿਆ ਤਾਂ ਉਸਨੂੰ ਇੰਨਫੈਕਸਨ ਹੋ ਸਕਦਾ ਹੈ।ਔਰਤ ਨੇ ਕਿਹਾ ਫਟਾਫਟ ਕੰਮ ਨਿਬੇੜ ਕੇ ਮੈਨੂੰ ਵਿਹਲਾਂ ਕਰ ਦਿਓ।ਬਰਹਾਲ ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਜਿਸ ਬਾਪ ਨੇ ਆਪਣੀ ਖੁਨ ਪਸੀਨੇ ਦੀ ਕਮਾਈ ਨਾਲ ਬੱਚਿਆਂ ਨੰ ਪੜਾਇਆ ਲਿਖਾਇਆਂ ਹੋਣਾ ਬਾਹਰ ਭੇਜਿਆ ਹੋਣਾ ਉਹ ਐਨੇ ਜਿਆਦਾ ਮਤਲਬੀ ਹੋ ਗਏ ਕਿ ਪਿਤਾ ਦੇ ਮਰੇ ਤੇ ਨੰਗਲ ਤੱਕ ਨਾ ਆ ਸਕੇ।