PM ਮੋਦੀ ਦੀ ਅਮਰੀਕਾ ਨਾਲ ਡੀਲ, ਪਾਕਿਸਤਾਨ ਤੇ ਚੀਨ ਦੇ ਉੱਡੇ ਤੋਤੇ, ਲੜਾਕੂ ਡਰੋਨ ਕਰੇਗਾ ਦੁਸ਼ਮਣ ਖਤਮ
ਨਵੀਂ ਦਿੱਲੀ (ਵੀਓਪੀ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ‘ਤੇ ਗਏ ਹੋਏ ਹਨ। ਇਸ ਦੌਰਾਨ ਉਹ ਕਵਾਡ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਮੇਲਨ ਦੌਰਾਨ ਵਿਸ਼ਵ ਦੇ ਉੱਚ ਕੋਟੀ ਦੇ ਨੇਤਾਵਾਂ ਦੇ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇਤਾਵਾਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਹਾ ਮੰਨਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਮਜ਼ਬੂਤ ਹੁੰਦੇ ਹਨ। ਇਸ ਦੇ ਨਾਲ ਹੀ ਭਾਰਤ ਦੇ ਨਾਲ ਵਪਾਰ ਵਧਾਉਣ ਲਈ ਵੀ ਵੱਡੇ ਵੱਡੇ ਦੇਸ਼ਾਂ ਨੇ ਹਾਮੀ ਭਰੀ ਹੈ।
ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ ਵਪਾਰ ਲਗਾਤਾਰ ਵਧ ਰਿਹਾ ਹੈ। ਇਸ ਲੜੀ ‘ਚ ਦੋਵਾਂ ਦੇਸ਼ਾਂ ਨੇ ਇਕ ਇਤਿਹਾਸਕ ਸਮਝੌਤੇ ‘ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਭਾਰਤ ਅਮਰੀਕਾ ਤੋਂ ਅਤਿ-ਆਧੁਨਿਕ ਕਿਲਰ ਡਰੋਨ ਖਰੀਦੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਇਸ ਮਹੱਤਵਪੂਰਨ ਸੌਦੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਡੀਲ ਦੇ ਨਾਲ ਹੀ ਪਾਕਿਸਤਾਨ ਤੇ ਚੀਨ ਦੇ ਤੋਤੇ ਉੱਡ ਗਏ ਹਨ।