ਇਸ ਦੌਰਾਨ ਉਸ ਦਾ ਸਾਲ਼ਾ ਵੀ ਉਸ ਦੇ ਨਾਲ ਸੀ, ਹਾਦਸੇ ਵਿਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੌਰਾਨ ਉਸ ਦੇ ਪੁੱਤਰ ਦੀ ਲੱਤ ਕੱਟੀ ਗਈ। ਉਨ੍ਹਾਂ ਦੱਸਿਆ ਕਿ 5 ਦਿਨ ਪਹਿਲਾਂ ਹੀ ਉਸ ਦੇ ਪੁੱਤਰ ਦਾ ਵਿਆਹ ਹੋਇਆ ਸੀ ਅਤੇ ਹੁਣ ਉਹ ਸ਼ਗਨ ਸਕੀਮ ਦਾ ਫਾਰਮ ਭਰਨ ਲਈ ਆਧਾਰ ਕਾਰਡ ਲੈਣ ਜਾ ਰਿਹਾ ਸੀ। ਪਰਿਵਾਰ ਨੇ ਹਾਦਸੇ ਨੂੰ ਲੈ ਕੇ ਕਰਵਾਈ ਦੀ ਮੰਗ ਕਰਦਿਆਂ ਇਨਸਾਫ ਦੀ ਗੁਹਾਰ ਲਗਾਈ ਹੈ।