ਭੋਜਪੁਰੀ ਸੁਪਰਸਟਾਰ ਪਵਨ ਸਿੰਘ ਖਿਲਾਫ ਪੁਲਿਸ ਕੋਲ ਪਹੁੰਚੀ ਯੂ-ਟਿਊਬਰ, ਕਹਿੰਦੀ- ਮੈਨੂੰ ਜਾਨੋਂ ਮਾ+ਰ+ਨ ਦੀ ਧ+ਮ+ਕੀ ਦਿੰਦਾ ਆ

ਭੋਜਪੁਰੀ ਸੁਪਰਸਟਾਰ ਪਵਨ ਸਿੰਘ ਖਿਲਾਫ ਪੁਲਿਸ ਕੋਲ ਪਹੁੰਚੀ ਯੂ-ਟਿਊਬਰ, ਕਹਿੰਦੀ- ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਆ

ਪਟਨਾ (ਵੀਓਪੀ ਬਿਊਰੋ) ਭੋਜਪੁਰੀ ਅਭਿਨੇਤਾ ਪਵਨ ਸਿੰਘ ਦੇ ਖਿਲਾਫ ਪਟਨਾ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪਵਨ ਸਿੰਘ ‘ਤੇ ਕਤਲ ਦੀ ਧਮਕੀ ਦੇਣ ਦਾ ਦੋਸ਼ ਹੈ। ਜਾਣਕਾਰੀ ਮੁਤਾਬਕ ਭੋਜਪੁਰੀ ਸਟਾਰ ਦੇ ਖਿਲਾਫ ਪਟਨਾ ਦੇ ਕਦਮਕੁਆਨ ਥਾਣੇ ‘ਚ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਯੂਟਿਊਬਰ ਬਬੀਤਾ ਮਿਸ਼ਰਾ ਨੇ ਪਵਨ ਸਿੰਘ ‘ਤੇ ਗੋਲੀ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਪਟਨਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਫਆਈਆਰ ਲਈ ਦਿੱਤੀ ਅਰਜ਼ੀ ਵਿੱਚ ਯੂਟਿਊਬਰ ਨੇ ਦੱਸਿਆ ਕਿ ਉਹ 23 ਸਤੰਬਰ ਦੀ ਰਾਤ ਨੂੰ ਬਹਾਦਰਪੁਰ ਓਵਰ ਬ੍ਰਿਜ ਨੇੜੇ ਕਾਰ ਰਾਹੀਂ ਜਾ ਰਹੀ ਸੀ।

ਇਸੇ ਦੌਰਾਨ ਦੋ ਬਾਈਕ ਸਵਾਰ ਚਾਰ ਵਿਅਕਤੀਆਂ ਨੇ ਉਸ ਦੀ ਕਾਰ ਨੂੰ ਘੇਰ ਕੇ ਰੋਕ ਲਿਆ। ਪਵਨ ਸਿੰਘ ਅਤੇ ਉਸ ਦੀ ਪਤਨੀ ਜੋਤੀ ਸਿੰਘ ਨੂੰ ਇੰਟਰਨੈੱਟ ਮੀਡੀਆ ‘ਤੇ ਕੁਝ ਵੀ ਕਹਿਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਮਾਮਲੇ ਸਬੰਧੀ ਦਰਖਾਸਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!