ਗੁਰੂ ਘਰ ਮੱਥਾ ਟੇਕਣ ਗਏ ਪਤੀ-ਪਤਨੀ ਦੀ ਦਰਦਨਾਕ ਮੌ+ਤ, ਇਸ਼ਨਾਨ ਕਰਦੇ ਸਮੇਂ ਡੁੱਬੇ ਸਰੋਵਰ ‘ਚ

ਬਟਾਲਾ ਦੇ ਪਿੰਡ ਲੀਲ ਕਲਾਂ ਵਿਖੇ ਅੱਜ ਤੜਕਸਾਰ ਇਕ ਮੰਦਭਾਗੀ ਘਟਨਾ ਵਾਪਰੀ ਹੈ। ਗੁਰਦੁਆਰਾ ਮੱਕਾ ਸਾਹਿਬ ਵਿਖੇ ਮੱਥਾ ਟੇਕਣ ਗਏ ਪਤੀ ਪਤਨੀ ਦੀ ਇਸ਼ਨਾਨ ਕਰਦਿਆਂ ਸਰੋਵਰ ਵਿਚ ਡੁੱਬ ਗਏ, ਜਸੀ ਕਾਰਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਬਲਵੰਤ ਸਿੰਘ ਤੇ ਰਜੰਤ ਕੌਰ ਵਜੋਂ ਹੋਈ ਹੈ। ਬਟਾਲਾ ਦੇ ਪਿੰਡ ਲੀਲ ਕਲਾਂ ਦੇ ਸ਼ਰੋਵਰ ਵਿੱਚ ਸ਼ਨਾਨ ਕਰਨ ਗਏ ਪਤੀ ਪਤਨੀ ਦੀ ਮੋਤ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਮਿਲੀ ਜਾਣਕਾਰੀ ਅਨੂਸਾਰ ਪਿੰਡ ਕੰਡੀਲਾ ਦੇ ਰਹਿਣ ਵਾਲੇ ਬਲਵੰਤ ਸਿੰਘ ਅਤੇ ੳਸ ਦੀ ਪਤਨੀ ਰਜਵੰਤ ਕੌਰਹਮੇਸ਼ਾ ਦੀ ਤਰਾਂ ਪਿੰਡ ਲੀਲਕਲਾਂ ਗੁਰੂਦੁਆਰਾ ਮੱਕਾ ਸਾਹਿਬ ਮੱਥਾ ਟੇਕਣ ਆਏ ਸਨ। ਬਲਵੰਤ ਸਿੰਘ ਸ਼ਨਾਨ ਲਈ ਸਰੋਵਰ ‘ਚ ਗਿਆ ਤੇ ੳਹ ਸੰਭਲ ਨਹੀਂ ਸਕੀਆ ਇਹ ਦੇਖਦੀਆਂ ੳਸ ਦੀ ਪਤਨੀ ਰਜਵੰਤ ਕੌਰ ਨੇ ੳਸ ਨੁੰ ਬਚਾੳਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਦੋਨਾਂ ਦੀ ਡੁੱਬਣ ਕਾਰਣ ਮੋਤ ਹੋ ਗਈ।

ਡੁਬੱਣ ਦੀ ਜਾਣਕਾਰੀ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪਿੰਡ ਵਾਸੀਆ ਦੀ ਮਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਡੀਆ ਗਿਆ। ਬਲਵੰਤ ਸਿੰਘ ਪਿੰਡ ਵਿਚ ਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ ਤੇ ਉਸ ਦੀ ਇਕ ਬੇਟੀ ਅਤੇ ਦੋ ਬੇਟੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!