ਚਿੱਟੇ ਦਾ ਆਦੀ ਮੁੰਡਾ ਮੰਗਦਾ ਸੀ ਮਾਂ ਤੋਂ ਪੈਸੈ, ਦੁਖੀ ਹੋਏ ਪਿਓ ਨੇ ਸਿਰ ‘ਚ ਹਥੌੜਾ ਮਾਰਕੇ ਕੀਤਾ ਕ+ਤ+ਲ

ਬਠਿੰਡਾ ਜ਼ਿਲ੍ਹੇ ਦੇ ਹਲਕਾ ਮੌੜ ਮੰਡੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਸੰਦੋਹਾ ਵਿਚ ਇਕ ਪਿਓ ਨੇ ਆਪਣੇ ਹੀ ਨਸ਼ੇੜੀ ਪੁੱਤ ਦਾ ਸਿਰ ਵਿਚ ਫੌਹੜਾ ਮਾਰ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਗੁਰਸੇਵਕ ਸਿੰਘ (26) ਪੁੱਤਰ ਹੁਸ਼ਿਆਰ ਸਿੰਘ ਵਾਸੀ ਸੰਦੋਹਾ ਵਜੋਂ ਹੋਈ ਹੈ।

ਇਸ ਸੰਬੰਧੀ ਮੌੜ ਮੰਡੀ ਦੇ ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਤੇ ਅਸੀਂ ਘਟਨਾ ਸਥਾਨ ’ਤੇ ਪਹੁੰਚੇ।

ਉਨ੍ਹਾਂ ਦੱਸਿਆ ਕਿ ਹੁਸ਼ਿਆਰ ਸਿੰਘ ਦੀ ਘਰਵਾਲੀ ਮੂਰਤੀ ਕੌਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਨਸ਼ੇ ਪੱਤੇ, ਗੋਲੀਆਂ, ਕੈਪਸੂਲ ਸਮੇਤ ਚਿੱਟੇ ਦਾ ਨਸ਼ਾ ਕਰਦਾ ਸੀ ਤੇ ਉਹ ਆਪਣੇ ਪਿਤਾ ਤੋਂ ਪੈਸੇ ਮੰਗਦਾ ਸੀ ਤੇ ਇਸ ਕਾਰਨ ਬੀਤੀ ਰਾਤ ਉਹ ਆਪਣੀ ਮਾਤਾ ਨਾਲ ਲੜਨ ਲੱਗ ਪਿਆ ਤੇ ਪਿਤਾ ਪੁੱਤਰ ਵਿਚ ਵੀ ਝਗੜਾ ਸ਼ੁਰੂ ਹੋ ਗਿਆ।

error: Content is protected !!