ਵੱਡੇ ਭਰਾ ਦੀ ਮੰਗਣੀ ਲਈ ਭੈਣ ਨੂੰ ਲੈਣ ਗਿਆ ਸੀ ਭਰਾ,ਦੋਨਾਂ ਦੀ ਸੜਕ ਹਾਦਸੇ ‘ਚ ਮੌ+ਤ

ਫਗਵਾੜਾ ਹੁਸ਼ਿਆਰਪੁਰ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਭੈਣ ਭਰਾ ਦੀ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਭੈਣ ਭਰਾ ਦੀ ਟਰਾਲੇ ਨਾਲ ਟੱਕਰ ਹੋ ਗਈ। ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ।

ਦੱਸ ਦੇਈਏ ਕਿ ਵੱਡੇ ਭਰਾ ਦੀ ਰਿੰਗ ਸੈਰੇਮਨੀ ਲਈ ਛੋਟਾ ਭਰਾ ਭੈਣ ਨੂੰ ਲੈਣ ਗਿਆ ਸੀ, ਇਸ ਦੌਰਾਨ ਮੋਟਰਸਾਈਕਲ ਦੀ ਟਰਾਲੇ ਨਾਲ ਟੱਕਰ ਹੋ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੀ ਮੌਕੇ ‘ਤੇ ਹੋ ਮੌਤ ਹੋ ਗਈ। ਮ੍ਰਿਤਕ ਲੜਕੇ ਦਾ ਨਾਂ ਗੁਰਪ੍ਰੀਤ ਸਿੰਘ ਸੀ ਤੇ ਉਸ ਦਾ ਦਸੰਬਰ ਵਿਚ ਵਿਆਹ ਹੋਣਾ ਸੀ, ਜਦਕਿ ਮ੍ਰਿਤਕ ਗੁਰਪ੍ਰੀਤ ਕੌਰ ਦਾ ਜਨਵਰੀ ਵਿਚ ਵਿਆਹ ਹੋਣਾ ਸੀ।

error: Content is protected !!