EMA ਦੇ ਪ੍ਰਧਾਨ ਸੰਦੀਪ ਸਾਹੀ ਨੇ ਐਲਾਨੀ ਕਾਰਜਕਾਰਨੀ, ਨਰਿੰਦਰ ਨੰਦਨ ਚੇਅਰਮੈਨ ਤੇ ਪਰਮਜੀਤ ਰੰਗਪੁਰੀ ਚੀਫ ਪੈਟਰਨ ਨਿਯੁਕਤ

EMA ਦੇ ਪ੍ਰਧਾਨ ਸੰਦੀਪ ਸਾਹੀ ਨੇ ਐਲਾਨੀ ਕਾਰਜਕਾਰਨੀ, ਨਰਿੰਦਰ ਨੰਦਨ ਚੇਅਰਮੈਨ ਤੇ ਪਰਮਜੀਤ ਰੰਗਪੁਰੀ ਚੀਫ ਪੈਟਰਨ ਨਿਯੁਕਤ

ਜਲੰਧਰ (ਵੀਓਪੀ ਬਿਊਰੋ) ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ (ਏਮਾ) ਦੇ ਪ੍ਰਧਾਨ ਸੰਦੀਪ ਸਾਹੀ ਨੇ ਸ਼ਨੀਵਾਰ ਨੂੰ ਆਪਣੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਸੰਦੀਪ ਸਾਹੀ ਨੇ ਨਰਿੰਦਰ ਨੰਦਨ ਨੂੰ ਏਮਾ ਦਾ ਚੇਅਰਮੈਨ, ਪਰਮਜੀਤ ਸਿੰਘ ਰੰਗਪੁਰੀ ਨੂੰ ਚੀਫ਼ ਪੈਟਰਨ ਅਤੇ ਪਵਨ ਧੂਪਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ।

ਇਸ ਤੋਂ ਇਲਾਵਾ ਅਸ਼ਵਨੀ ਮਲਹੋਤਰਾ ਨੂੰ ਮੁੱਖ ਸਲਾਹਕਾਰ, ਵਿਨੈ ਪਾਲ ਜੈਦ ਅਤੇ ਨਰੇਸ਼ ਭਾਰਦਵਾਜ ਨੂੰ ਸੀਨੀਅਰ ਮੀਤ ਪ੍ਰਧਾਨ, ਸੰਦੀਪ ਕੌਲ, ਪ੍ਰੀਤ ਸੂਜੀ, ਸੁਧੀਰ ਪੁਰੀ ਅਤੇ ਦਵਿੰਦਰ ਚੀਮਾ ਨੂੰ ਮੀਤ ਪ੍ਰਧਾਨ, ਮਨੀਸ਼ ਸ਼ਰਮਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ।

 

ਇਸੇ ਦੇ ਨਾਲ ਸਵਤੰਤਰ ਜੰਗਵਾਲ, ਮਨਵੀਰ ਸੱਭਰਵਾਲ ਅਤੇ ਗੌਰਵ ਬੱਸੀ ਨੂੰ ਸਕੱਤਰ ਬਣਾਇਆ ਗਿਆ ਹੈ। ਜਦਕਿ ਪੰਕਜ ਸੋਨੀ, ਜਤਿੰਦਰ ਸ਼ਰਮਾ, ਵਿੱਕੀ ਕੰਬੋਜ, ਪਵਨ ਕਨੌਜੀਆ ਅਤੇ ਪ੍ਰਵੀਨ ਸ਼ਰਮਾ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਤੁਲ ਸ਼ਰਮਾ ਮੀਡੀਆ ਇੰਚਾਰਜ ਹਨ। ਜਦਕਿ ਨਿਖਿਲ ਸ਼ਰਮਾ, ਸੁਨੀਲ ਰੁਦਰਾ ਅਤੇ ਸੁਨੀਲ ਮਹਿੰਦਰੂ ਨੂੰ ਅਗਜੈਕਟਿਵ ਮੈਂਬਰ ਬਣਾਇਆ ਗਿਆ ਹੈ।

error: Content is protected !!