ਇਸੇ ਤਰ੍ਹਾਂ ਕਿਨਸ਼ਾਸਾ ਵਿੱਚ ਵਾਪਰੇ ਹਾਦਸੇ ਵਿੱਚ ਕਿਸ਼ਤੀ ਵਿੱਚ 270 ਤੋਂ ਵੱਧ ਲੋਕ ਸਵਾਰ ਸਨ। ਇਸ ਹਾਦਸੇ ਵਿੱਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਦੀ ਜਾਣਕਾਰੀ ਦੇਸ਼ ਦੇ ਰਾਸ਼ਟਰਪਤੀ ਫੇਲਿਕਸ ਤਿਸੇਕੇਦੀ ਨੇ ਦਿੱਤੀ। ਇੱਕ ਬਿਆਨ ਵਿੱਚ, ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਮਾਈ-ਨਡੋਮਬੇ ਪ੍ਰਾਂਤ ਵਿੱਚ ਕਵਾ ਨਦੀ ਵਿੱਚ ਕਿਸ਼ਤੀ ਪਲਟ ਗਈ ਜਿਸ ਕਾਰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ।ਰਾਸ਼ਟਰਪਤੀ ਫੇਲਿਕਸ ਤਿਸੇਕੇਦੀ ਨੇ ਟਵਿੱਟਰ ‘ਤੇ ਲਿਖਿਆ ਕਿ ਕਾਂਗੋ ਦੇ ਲੋਕਤੰਤਰੀ ਗਣਰਾਜ ਦੇ ਮਾਈ-ਨਡੋਮਬੇ ਸੂਬੇ ਦੇ ਮੁਸ਼ੀ ਸ਼ਹਿਰ ਤੋਂ 70 ਕਿਲੋਮੀਟਰ ਦੂਰ ਕਵਾ ਨਦੀ ‘ਤੇ ਕਿਸ਼ਤੀ ਹਾਦਸੇ ਵਿਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀ ਤਬਾਹੀ ਮੁੜ ਨਾ ਵਾਪਰੇ।