ਲੁਧਿਆਣਾ ‘ਚ ਮਾਤਾ ਦੇ ਜਗਰਾਤੇ ਦੌਰਾਨ ਡਿੱਗਿਆ ਪੰਡਾਲ, 2 ਔਰਤਾਂ ਦੀ ਮੌ×ਤ, 15 ਜਣੇ ਜ਼ਖਮੀ

ਲੁਧਿਆਣਾ ‘ਚ ਮਾਤਾ ਦੇ ਜਗਰਾਤੇ ਦੌਰਾਨ ਡਿੱਗਿਆ ਪੰਡਾਲ, 2 ਔਰਤਾਂ ਦੀ ਮੌ×ਤ, 15 ਜਣੇ ਜ਼ਖਮੀ

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਤੋਂ ਇਸ ਸਮੇਂ ਬੇਹੱਦ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਧਾਰਮਿਕ ਸਮਾਗਮ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ, ਜਿਸ ਵਿੱਚ 2 ਔਰਤਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ ਕਰੀਬ 15 ਹੋਰ ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਲੁਧਿਆਣਾ ਦੇ ਹੰਬੜਾ ਰੋਡ ‘ਤੇ ਪੈਂਦੇ ਸ੍ਰੀ ਗੋਬਿੰਦ ਗੋਧਾਮ ਦੇ ਲਾਗੇ ਇੱਕ ਧਾਰਮਿਕ ਸਮਾਗਮ ਦੌਰਾਨ ਵਾਪਰਿਆ।

ਜਾਣਕਾਰੀ ਮੁਤਾਬਕ ਗੋਬਿੰਦ ਗੋਧਾਮ ਦੇ ਕੋਲ ਪੈਂਦੇ ਦੁਵਾਰਕਾ ਇਨਕਲੇਵ ਵਿੱਚ ਮਾਤਾ ਜੀ ਦਾ ਜਗਰਾਤਾ ਕਰਵਾਇਆ ਜਾ ਰਿਹਾ ਸੀ l ਇਸੇ ਦੌਰਾਨ ਸਟੇਜ ਡਿੱਗ ਪਈ ਅਤੇ ਪੰਡਾਲ ਦੇ ਹੇਠਾਂ ਆਉਣ ਕਾਰਨ ਦੋ ਔਰਤਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ l ਮੌਕੇ ‘ਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੇਰ ਰਾਤ ਅਚਾਨਕ ਤੇਜ਼ ਹਨੇਰੀ ਚੱਲਣ ਲੱਗੀ ਜਿਸ ਕਾਰਨ ਪੰਡਾਲ ਡਿੱਗ ਗਿਆ।

error: Content is protected !!