ਪ੍ਰਸ਼ਾਦ ‘ਚ ਚਰਬੀ ਵਿਵਾਦ ਤੋਂ ਬਾਅਦ ਨਿੱਕਲੇ ਕੀੜੇ, ਵੀਡੀਓ ਵਾਇਰਲ ਹੋਈ ਤਾਂ ਉੱਠਿਆ ਵਿਵਾਦ

ਤਿਰੂਪਤੀ ਲੱਡੂਆਂ ਵਿੱਚ ਜਾਨਵਰਾਂ ਦੀ ਚਰਬੀ ਦੀ ਕਥਿਤ ਮੌਜੂਦਗੀ ਨੂੰ ਲੈ ਕੇ ਉੱਠੇ ਵਿਵਾਦ ਦੇ ਵਿਚਕਾਰ, ਸ਼ਰਧਾਲੂਆਂ ਨੇ ਹੁਣ ਦਾਅਵਾ ਕੀਤਾ ਹੈ ਕਿ ਆਂਧਰਾ ਪ੍ਰਦੇਸ਼ ਦੇ ਤਿਰੁਮਾਲਾ ਮੰਦਰ ਵਿੱਚ ਉਨ੍ਹਾਂ ਨੂੰ ਪਰੋਸੇ ਜਾਣ ਵਾਲੇ ਪ੍ਰਸ਼ਾਦ ਵਿੱਚ ਕੀੜੇ ਪਾਏ ਗਏ ਸਨ। ਹਾਲਾਂਕਿ, ਮੰਦਰ ਦੀ ਦੇਖ-ਰੇਖ ਕਰਨ ਵਾਲੇ ਟਰੱਸਟ ਤਿਰੁਮਾਲਾ ਤਿਰੂਪਤੀ ਦੇਵਸਥਾਨਮਸ (ਟੀਟੀਡੀ) ਨੇ ਅਜਿਹੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।

ਇਹ ਘਟਨਾ ਬੁੱਧਵਾਰ ਦੀ ਹੈ। ਇੱਕ ਸ਼ਰਧਾਲੂ ਨੇ ਕਿਹਾ ਕਿ ਇਹ ਅਸਵੀਕਾਰਨਯੋਗ ਹੈ ਅਤੇ ਟੀਟੀਡੀ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਅਸੀਂ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।

ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ, ਇੱਕ ਸ਼ਰਧਾਲੂ ਨੇ ਕਿਹਾ, “ਮੇਰਾ ਨਾਮ ਚੰਦੂ ਹੈ, ਅਤੇ ਮੈਂ ਦੁਪਹਿਰ ਦੇ ਖਾਣੇ ਲਈ  ਆਇਆ ਸੀ, ਪਰ ਜਦੋਂ ਮੈਨੂੰ ਦਹੀਂ ਦੇ ਚੌਲ ਵਿੱਚ ਇੱਕ ਕੀੜਾ ਮਿਲਿਆ ਤਾਂ ਮੈਂ ਸਟਾਫ ਕੋਲ ਇਹ ਮੁੱਦਾ ਉਠਾਇਆ, ਉਨ੍ਹਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ।

ਉਨ੍ਹਾਂ ਨੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ | ਸਰਕਾਰ ਬਦਲਣ ਦੇ ਬਾਵਜੂਦ, ਇਹ ਸਮੱਸਿਆਵਾਂ ਬਰਕਰਾਰ ਹਨ।

error: Content is protected !!