ਘਰ ਨੂੰ ਅੱਗ ਲੱਗਣ ਤੋਂ ਬਾਅਦ ਜਿੰਦਾ ਸੜ੍ਹੇ ਪਰਿਵਾਰ ਦੇ 7 ਮੈਂਬਰ, 2 ਮਾਸੂਮ ਵੀ ਆਏ ਲਪੇਟੇ ‘ਚ

ਮੁੰਬਈ ਦੇ ਚੇਂਬੂਰ ਇਲਾਕੇ ‘ਚ ਸਵੇਰੇ ਇੱਕ ਘਰ ‘ਚ ਭਿਆਨਕ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 2 ਮਾਸੂਮ ਬੱਚੇ ਵੀ ਸ਼ਾਮਲ ਹਨ। ਘਰ ਵਿੱਚ ਬਿਜਲੀ ਦੀਆਂ ਤਾਰਾਂ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਘਰ ਦੇ ਹੇਠਾਂ ਇੱਕ ਦੁਕਾਨ ਹੈ ਜਿੱਥੇ ਅੱਗ ਲੱਗੀ ਸੀ ਤੇ ਉਹ ਸਾਰੀ ਬਿਲਡਿੰਗ ਵਿੱਚ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਘਟਨਾ ‘ਚ ਪਰਿਵਾਰ ਦੇ 7 ਮੈਂਬਰ ਅੱਗ ‘ਚ ਬੁਰੀ ਤਰ੍ਹਾਂ ਝੁਲਸ ਗਏ। ਉਹਨਾਂ ਨੂੰ ਤੁਰੰਤ ਰਾਜਵਾੜੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅੱਗ ਲੱਗਣ ਕਾਰਨ ਘਰ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਰਨ ਵਾਲਿਆਂ ਵਿੱਚ ਗੀਤਾਦੇਵੀ ਗੁਪਤਾ (60 ਸਾਲ), ਅਨੀਤਾ ਗੁਪਤਾ (39 ਸਾਲ), ਪ੍ਰੇਮ ਗੁਪਤਾ (30 ਸਾਲ), ਮੰਜੂ ਪ੍ਰੇਮ ਗੁਪਤਾ (30 ਸਾਲ), ਵਿਧੀ ਗੁਪਤਾ (15 ਸਾਲ), ਨਰਿੰਦਰ ਗੁਪਤਾ (10 ਸਾਲ) ਅਤੇ ਪ੍ਰੇਸੀ ਗੁਪਤਾ (6 ਸਾਲ) ਸਨ। ਪੁਲਿਸ ਅੱਗ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਮੁੰਬਈ ਦੇ ਚੇਂਬੂਰ ਵਿੱਚ ਐਤਵਾਰ ਤੜਕੇ ਇੱਕ ਦੋ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਜਿਸ ਇਮਾਰਤ ‘ਚ ਅੱਗ ਲੱਗੀ, ਉਸ ਦੀ ਹੇਠਲੀ ਮੰਜ਼ਿਲ ‘ਤੇ ਇਕ ਦੁਕਾਨ ਸੀ, ਜਦਕਿ ਪਰਿਵਾਰ ਉਪਰਲੀ ਮੰਜ਼ਿਲ ‘ਤੇ ਰਹਿੰਦਾ ਸੀ। ਫਾਇਰ ਅਫਸਰ ਅਨੁਸਾਰ ਉਨ੍ਹਾਂ ਨੂੰ ਸਵੇਰੇ 5.20 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ।

ਮੌਕੇ ‘ਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਗ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਸਥਿਤ ਦੁਕਾਨ ਤੋਂ ਸ਼ੁਰੂ ਹੋ ਕੇ ਉਪਰਲੀ ਮੰਜ਼ਿਲ ਤੱਕ ਫੈਲ ਗਈ। ਉਪਰ ਸੁੱਤੇ ਪਏ ਪਰਿਵਾਰ ਨੂੰ ਅੱਗ ਦੀ ਲਪੇਟ ਵਿਚ ਲੈ ਲਿਆ ਗਿਆ।

error: Content is protected !!