ਗੁਰੂ ਘਰ ਮੱਥਾ ਟੇਕਣ ਗਏ 3 ਜਿਗਰੀ ਯਾਰਾਂ ਦੀ ਇਕੱਠੇ ਉੱਠੀ ਅਰਥੀ, ਸੜਕ ਹਾਦਸੇ ‘ਚ ਹੋਈ ਸੀ ਮੌ+ਤ

ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਗੁਮਾਨਪੁਰਾ ਦੇ ਵਿੱਚ ਤਿੰਨ ਜਿਗਰੀ ਯਾਰਾਂ ਦੀ ਇਕੱਠਿਆਂ ਸੜਕ ਹਾਦਸੇ ਵਿਚ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਇੱਕੋ ਹੀ ਪਿੰਡ ਦੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ ਹੋਈ ਗਈ ਹੈ।  ਨੌਜਵਾਨਾਂ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਪਸਰ ਗਿਆ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਦੱਸ ਦੇਈਏ ਕਿ ਨੌਜਵਾਨ ਪਿੰਡ ਗੁਮਾਨਪੁਰਾ ਤੋਂ ਰਾਤ ਤਕਰੀਬਨ 8 ਵਜੇ ਇੱਕੋ ਮੋਟਰਸਾਈਕਲ ਤੇ ਸਵਾਰ ਹੋ ਕੇ ਗੋਇੰਦਵਾਲ ਮੱਥਾ ਟੇਕਣ ਲਈ ਨਿਕਲੇ ਸੀ।

ਹਾਦਸੇ ’ਚ ਮਾਰੇ ਗਏ ਦੋ ਨੌਜਵਾਨਾਂ ਦੀ ਉਮਰ 21- 22 ਸਾਲ ਅਤੇ ਤੀਸਰੇ ਦੀ ਉਮਰ16 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ  ਗੁਰਪ੍ਰੀਤ ਸਿੰਘ, ਵਿਜੇ ਸਿੰਘ ਤੇ ਸੌਰਵ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਹਾਦਸੇ ਵਿੱਚ ਮਾਰੇ ਗਏ ਵਿਜੇ ਸਿੰਘ 21 ਸਾਲਾ ਨੌਜਵਾਨ ਦੇ ਵੱਡੇ ਭਰਾ ਦੀ 7 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

error: Content is protected !!