ਜਲੰਧਰ ‘ਚ ਚੋਰ ਦਾ ਪਿੱਛਾ ਕਰਨ ਗਏ 2 ਪੁਲਿਸ ਮੁਲਾਜ਼ਮਾਂ ਦੀਆਂ ਮਿਲੀਆਂ ਲਾ+ਸ਼ਾਂ, ਪੁਲਿਸ ਦਾ ਵੀ ਚਕਰਾਇਆ ਸਿਰ

ਜਲੰਧਰ ‘ਚ ਚੋਰ ਦਾ ਪਿੱਛਾ ਕਰਨ ਗਏ 2 ਪੁਲਿਸ ਮੁਲਾਜ਼ਮਾਂ ਦੀਆਂ ਮਿਲੀਆਂ ਲਾ+ਸ਼ਾਂ, ਪੁਲਿਸ ਦਾ ਵੀ ਚਕਰਾਇਆ ਸਿਰ

ਵੀਓਪੀ ਬਿਊਰੋ- ਜਲੰਧਰ ਦੇ ਕਸਬਾ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਨੇੜੇ ਪੰਜਾਬ ਪੁਲਿਸ ਦੇ ਦੋ ASI ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਦੋਵੇਂ ਏਐਸਆਈ ਚੋਰੀ ਦੇ ਮੁਲਜ਼ਮਾਂ ਦੇ ਪਿੱਛੇ ਭੱਜੇ ਸਨ, ਜਿਸ ਤੋਂ ਬਾਅਦ ਦੋਵੇਂ ਲਾਪਤਾ ਹੋ ਗਏ। ਦੋਵਾਂ ਦੀਆਂ ਲਾਸ਼ਾਂ ਸੋਮਵਾਰ ਦੇਰ ਰਾਤ ਰੇਲਵੇ ਸਟੇਸ਼ਨ ਨੇੜਿਓਂ ਬਰਾਮਦ ਹੋਈਆਂ।

ਦੋਵੇਂ ASI ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਜਿਨ੍ਹਾਂ ਦੀ ਪਛਾਣ ਏਐਸਆਈ ਪ੍ਰੀਤਮ ਦਾਸ ਅਤੇ ਜੀਵਨ ਲਾਲ ਵਜੋਂ ਹੋਈ ਹੈ। ਜੋ ਕਿ ਕਪੂਰਥਲਾ ਪੁਲਿਸ ਵਿੱਚ ਤਾਇਨਾਤ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਜਲੰਧਰ ਦੇ ਜੀਆਰਪੀ ਥਾਣੇ ਦੀ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਵੀ ਆਪਣੀ ਡਿਊਟੀ ‘ਤੇ ਸਨ। ਉਹ ਅਜੇ ਆਪਣੇ ਕਮਰੇ ਤੋਂ ਬਾਹਰ ਨਿਕਲਿਆ ਹੀ ਸੀ ਕਿ ਉਸ ਨੇ ਖੁਰਦਪੁਰ ਸਟੇਸ਼ਨ ‘ਤੇ ਬਣ ਰਹੀ ਇਮਾਰਤ ਕੋਲ ਕੁਝ ਸਾਮਾਨ ਪਿਆ ਦੇਖਿਆ। ਜਦੋਂ ਮੈਂ ਨੇੜੇ ਗਿਆ ਤਾਂ ਦੇਖਿਆ ਕਿ ਇਹ ਦੋ ਵਿਅਕਤੀਆਂ ਦੀਆਂ ਲਾਸ਼ਾਂ ਸਨ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਆਦਮਪੁਰ ਪੁਲਿਸ ਨੂੰ ਦਿੱਤੀ ਗਈ।

ਦੱਸ ਦਈਏ ਕਿ ਉਹ ਜਦ ਚੋਰ ਨੂੰ ਲੈ ਕੇ ਜਦੋਂ ਟੀਮ ਆਦਮਪੁਰ ਤੋਂ ਹੁਸ਼ਿਆਰਪੁਰ ਲਈ ਗਏ ਤਾਂ ਰਸਤੇ ‘ਚ ਉਨ੍ਹਾਂ ਨੇ ਆਪਣੀ ਬਾਈਕ ਕਿਤੇ ਰੋਕ ਲਈ ਸੀ। ਜਿੱਥੇ ਉਕਤ ਚੋਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਹਾਲਾਂਕਿ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੇ ਏਐਸਆਈ ਪ੍ਰੀਤਮ ਸਿੰਘ ਅਤੇ ਜੀਵਨ ਲਾਲ ਸੋਮਵਾਰ ਦੁਪਹਿਰ ਦੋ ਚੋਰੀ ਦੇ ਮੁਲਜ਼ਮਾਂ ਨੂੰ ਪੇਸ਼ੀ ਲਈ ਜਲੰਧਰ ਲੈ ਕੇ ਆਏ ਸਨ। ਦੋਵਾਂ ਨੂੰ ਦੁਪਹਿਰ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਇੱਕ ਦੋਸ਼ੀ ਨੂੰ ਆਦਮਪੁਰ ਵਿੱਚ ਛੱਡਿਆ ਜਾਣਾ ਸੀ। ਇਸ ਦੇ ਨਾਲ ਹੀ ਦੋਵੇਂ ਏਐਸਆਈ ਦੂਜੇ ਨਾਬਾਲਗ ਮੁਲਜ਼ਮ ਨੂੰ ਲੈ ਕੇ ਹੁਸ਼ਿਆਰਪੁਰ ਦੇ ਜੁਵੇਨਾਈਲ ਹੋਮ ਲਈ ਰਵਾਨਾ ਹੋ ਗਏ ਸਨ। ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ।

Punjab jalandhar aadampur two police men dead body found

error: Content is protected !!