ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਮਨਜੀਤ ਸਿੰਘ ਦੇ ਭਤੀਜੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਉਸ ਦੀ ਪਤਨੀ ਦੇ ਉਸੇ ਪਿੰਡ ਦੇ ਹੀ ਇਕ ਲੜਕੇ ਨਾਲ ਨਾਜਾਇਜ਼ ਸਬੰਧ ਸਨ। ਗੁਆਂਢ ਵਿਚ ਰਹਿਣ ਵਾਲੀ ਉਸ ਦੀ ਪਤਨੀ ਦੀ ਸਹੇਲੀਆਂ ਨੂੰ ਇਸ ਬਾਰੇ ਸਭ ਕੁਝ ਪਤਾ ਸੀ। ਉਹ ਅਕਸਰ ਮਨਜੀਤ ਸਿੰਘ ਨੂੰ ਜ਼ਲੀਲ ਕਰਦੀਆਂ ਸਨ।
ਗੁਰਮੀਤ ਸਿੰਘ ਨੇ ਦੱਸਿਆ ਕਿ 26 ਸਤੰਬਰ ਨੂੰ ਉਹ ਆਪਣੀ ਪਤਨੀ ਨੂੰ ਸਰਪ੍ਰਾਈਜ਼ ਕਰਨ ਲਈ ਵਿਦੇਸ਼ ਤੋਂ ਘਰ ਪਰਤਿਆ ਸੀ। ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਫੋਨ ‘ਤੇ ਗੱਲ ਕਰ ਰਹੀ ਸੀ, ਜਿਸ ਕਰਕੇ ਦੋਹਾਂ ‘ਚ ਝਗੜਾ ਹੋ ਗਿਆ। ਜਦੋਂ ਪਤਨੀ ਨੇ ਇਸ ਬਾਰੇ ਆਪਣੇ ਪ੍ਰੇਮੀ ਨੂੰ ਦੱਸਿਆ ਤਾਂ ਪ੍ਰੇਮੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਸੁਨੇਹਾ ਭੇਜਿਆ। ਜਿਸ ਤੋਂ ਬਾਅਦ ਉਸ ਦੀ ਪਤਨੀ ਉਸੇ ਸ਼ਾਮ ਘਰੋਂ ਚਲੀ ਗਈ।
ਇਸ ਸਾਰੀ ਘਟਨਾ ਬਾਰੇ ਉਸ ਦੀ ਪਤਨੀ ਦੀਆਂ ਸਹੇਲੀਆਂ ਨੂੰ ਸਭ ਕੁਝ ਪਤਾ ਸੀ। ਇਸ ਸਬੰਧੀ ਉਹ ਵਾਰ-ਵਾਰ ਉਸ ਦੇ ਚਾਚੇ ਨੂੰ ਕਮੈਂਟ ਕਰਕੇ ਜਲੀਲ ਕਰਦੀਆਂ ਸਨ, ਜਿਸ ਕਾਰਨ ਉਸ ਦੇ ਚਾਚਾ ਮਨਜੀਤ ਸਿੰਘ ਨੇ ਖੇਤਾਂ ਵਿੱਚ ਜਾ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਨੇ ਗੁਰਮੀਤ ਸਿੰਘ ਦੇ ਬਿਆਨਾਂ ‘ਤੇ ਗੁਰਮੀਤ ਸਿੰਘ ਦੀ ਪਤਨੀ, ਪਤਨੀ ਦੇ ਪ੍ਰੇਮੀ ਅਤੇ ਪਤਨੀ ਦੀਆਂ ਸਹੇਲੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।