ਅਸ਼ਟਮੀ ਤੇ ਨੌਮੀ ਮੌਕੇ ਅੱਜ ਕੰਜਕ ਪੂਜਾ, ਮੰਦਿਰਾਂ ‘ਚ ਲੱਗੀਆਂ ਰੌਣਕਾਂ

ਅਸ਼ਟਮੀ ਤੇ ਨੌਮੀ ਮੌਕੇ ਅੱਜ ਕੰਜਕ ਪੂਜਾ, ਮੰਦਿਰਾਂ ‘ਚ ਲੱਗੀਆਂ ਰੌਣਕਾਂ

ਜਲੰਧਰ (ਵੀਓਪੀ ਬਿਊਰੋ) ਅੱਜ ਦੇਸ਼ ਭਰ ਅਤੇ ਵਿਦੇਸ਼ਾਂ ਵਿੱਚ ਅਸ਼ਟਮੀ ਅਤੇ ਨੌਮੀ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ। ਸ਼ਰਧਾਲੂ ਸਵੇਰ ਤੋਂ ਹੀ ਮੰਦਿਰਾਂ ਵਿੱਚ ਨਤਮਸਤਕ ਹੋ ਰਹੇ ਹਨ। ਭਗਤਾਂ ਵੱਲੋਂ ਅੱਜ ਕੰਜਕ ਪੂਜਣ ਵੀ ਕੀਤਾ ਜਾ ਰਿਹਾ ਹੈ। ਅੱਜ ਦੇ ਦਿਨ ਦੁਰਗਾ ਅਸ਼ਟਮੀ ਮੌਕੇ ਮਾਂ ਮਹਾਗੌਰੀ ਦੀ ਪੂਜਾ ਹੁੰਦੀ ਹੈ। ਅੱਜ 9ਵੇਂ ਨਵਰਾਤੇ ਮੌਕੇ ਖਾਸ ਸ਼ਰਧਾ ਹਿੰਦੂ ਧਰਮ ਦੇ ਲੋਕਾਂ ਵਿੱਚ ਹੁੰਦੀ ਹੈ। ਲੋਕ ਸਵੇਰ ਤੋਂ ਹੀ ਪੂਜਾ ਕਰਦੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਭੋਗ ਮਾਤਾ ਰਾਣੀ ਨੂੰ ਕਰਵਾਉਂਦੇ ਹਨ।

 


ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵੀ ਵੱਖ – ਵੱਖ ਮੰਦਰਾਂ ਵਿੱਚ ਭਗਤ ਪੂਜਾ ਲਈ ਪਹੁੰਚ ਰਹੇ ਹਨ ਅਤੇ ਲੰਬੀਆਂ ਕਤਾਰਾਂ ਮਾਤਾ ਜੀ ਦੇ ਦਰਸ਼ਨਾਂ ਦੇ ਪੂਜਾ ਲਈ ਲੱਗੀਆਂ ਹੋਈਆਂ ਹਨ। ਅੰਮ੍ਰਿਤਸਰ ਦੇ ਦੁਰਗਿਆਣਾ ਮੰਗਰ, ਜਲੰਧਰ ਦੇ ਦੇਵੀ ਤਲਾਬ ਮੰਦਿਰ ਤੇ ਪਟਿਆਲਾ ਤੇ ਮਾਤਾ ਕਾਲੀ ਮੰਦਿਰ ਤੋਂ ਇਲਾਵਾ ਹੋਰਨਾਂ ਮੰਦਿਰਾਂ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਹਨ। ਲੋਕਾਂ ਦੀ ਸ਼ਰਧਾ ਦਾ ਠਾਠਾਂ ਮਾਰਦਾ ਇਕੱਠ ਮੰਦਿਰਾਂ ਵਿੱਚ ਰੌਣਕਾਂ ਲਾ ਰਿਹਾ ਹੈ।

Mata rani mandir ashtami naumi puja hindi navraty latest news

 

 

error: Content is protected !!