ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਦੇ ਰੋਸ ਵਜੋਂ ਪੰਥਕ ਜਥੇਬੰਦੀਆਂ ਵਲੋਂ ਵੱਡਾ ਇਕੱਠ ਕੀਤਾ ਗਿਆ 

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਦੇ ਰੋਸ ਵਜੋਂ ਪੰਥਕ ਜਥੇਬੰਦੀਆਂ ਵਲੋਂ ਵੱਡਾ ਇਕੱਠ ਕੀਤਾ ਗਿਆ 

ਕਥਿਤ ਤੌਰ ਤੇਅਸਲ ਦੋਸ਼ੀਆ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ

ਭਵਾਨੀਗੜ੍ਹ, (ਗੋਇਲ) – ਬੀਤੇ ਕੱਲ ਨੇੜਲੇ ਪਿੰਡ ਜੌਲੀਆਂ ਵਿਖੇ ਗੁਰੂਦੁਆਰਾ ਸਾਹਿਬ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਦੇ ਰੋਸ ਵਜੋਂ ਸ਼ਨੀਵਾਰ ਨੂੰ ਪਿੰਡ ਦੇ ਗੁਰੂਦੁਆਰਾ ਸਾਹਿਬ ਵਿੱਚ ਪੰਥਕ ਜਥੇਬੰਦੀਆਂ ਵਲੋਂ ਵੱਡਾ ਇਕੱਠ ਕੀਤਾ ਗਿਆ। ਜਿਸ ਵਿੱਚ ਸਰਬੱਤ ਖ਼ਾਲਸਾ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇੱਕਠ ਦੌਰਾਨ ਪੰਥਕ ਧਿਰਾਂ ਦੇ ਆਗੂਆਂ ਨੇ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ’ਤੇ ਚਿੰਤਾ ਅਤੇ ਰੋਸ ਜਾਹਿਰ ਕਰਦਿਆਂ ਕਥਿਤ ਤੌਰ ਤੇ ਕੱਲ ਵਾਪਰੀ ਘਟਨਾ ਨੂੰ ਵੱਡੀ ਸਾਜਿਸ਼ ਕਰਾਰ ਦਿੱਤਾ। ਆਗੂਆਂ ਨੇ ਸਰਕਾਰ ਤੋੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਰਗੀ ਕਥਿਤ ਤੌਰ ਤੇ  ਘਿਨੋਣੀ ਹਰਕਤ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ।

ਭਾਈ ਅਜਨਾਲਾ ਨੇ ਕਿਹਾ ਕਿ ਗੁਰੂ ਘਰ ‘ਚ ਅੱਗ ਲਗਾਉਣ ਦੇ ਇਸ ਮਾਮਲੇ ‘ਚ ਜਿੰਮੇਵਾਰ ਔਰਤ ਤੋੰ ਪੁੱਛ ਪੜਤਾਲ ਜਾਂ ਹੋਰ ਜਾਂਚ ਕਰਨ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਸੰਗਤ ਦੀ ਸਹਿਮਤੀ ਨਾਲ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਤਿੰਨ ਮੈੰਬਰਾਂ ਤੋੰ ਇਲਾਵਾ ਪਿੰਡ ਦੇ ਸਰਪੰਚ ਅਤੇ ਸਾਬਕਾ ਸਰਪੰਚ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਜਦੋਂ ਵੀ ਉਕਤ ਔਰਤ ਤੋਂ ਮਾਮਲੇ ਸਬੰਧੀ ਕੋਈ ਪੁੱਛਗਿਛ ਕਰੇਗਾ ਤਾਂ ਇਸ ਦੌਰਾਨ 5 ਮੈਂਬਰੀ ਕਮੇਟੀ ਦੀ ਹਾਜ਼ਰੀ ਲਾਜ਼ਮੀ ਹੋਵੇਗੀ। ਇਸ ਤੋੰ ਇਲਾਵਾ ਬੇਅਦਬੀ ਦੀ ਘਟਨਾ ਦਾ ਪਸ਼ਤਾਚਾਪ ਕਰਨ ਲਈ ਗੁਰੂ ਘਰ ਵਿਖੇ 2 ਜੁਲਾਈ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਜਾਣਗੇ ਅਤੇ 4 ਜੁਲਾਈ ਨੂੰ ਭੋਗ ਪਾਏ ਜਾਣਗੇ। ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਐਲਾਨ ਕੀਤਾ ਕਿ ਜੇਕਰ 4 ਜੁਲਾਈ ਤੱਕ ਪ੍ਰਸ਼ਾਸਨ ਵੱਲੋਂ ਠੋਸ ਸਬੂਤਾਂ ਸਮੇਤ ਬੇਅਦਬੀ ਕਰਨ ਵਾਲੀ ਔਰਤ ਦੇ ਪਿੱਛੇ ਉਸਦੇ ਮਾਸਟਰ ਮਾਈਂਡ ਦਾ ਪਰਦਾਫਾਸ਼ ਨਾ ਕੀਤਾ ਗਿਆ ਤਾਂ ਸਿੱਖ ਜਥੇਬੰਦੀਆਂ ਵੱਲੋਂ ਅਹਿਮ ਫੈਸਲੇ ਲਏ ਜਾਣਗੇ।

    ਅੱਜ ਦੇ ਇਕੱਠ ਦੌਰਾਨ ਪੁਲਸ ਪ੍ਰਸ਼ਾਸਨ ਦੀ ਹਾਜ਼ਰੀ ‘ਚ ਇੱਕ ਵਾਰ ਪਿੰਡ ਵਾਸੀਆਂ ਅਤੇ ਪੰਥਕ ਧਿਰਾਂ ਦੇ ਆਗੂਆਂ ਵਿਚਕਾਰ ਤਕਰਾਰ ਹੋ ਗਿਆ ਜਦੋਂ ਪੰਥਕ ਧਿਰ ਦੇ ਇੱਕ ਆਗੂ ਵੱਲੋਂ ਬੋਲੇ ਸ਼ਬਦਾਂ ‘ਤੇ ਪਿੰਡ ਵਾਸੀਆਂ ਨੇ ਇਤਰਾਜ ਜਤਾਉੰਦਿਆਂ  ਇੱਕਠ ਵਿੱਚ ਖੜੇ ਹੋ ਕੇ ਗੁੱਸਾ ਜਾਹਿਰ ਕੀਤਾ ਤਾਂ ਇਸ ਸਬੰਧੀ ਸਿੱਖ ਆਗੂ ਨੇ ਆਖਿਆ ਕਿ ਜੇਕਰ ਤੁਹਾਨੂੰ ਇਨ੍ਹਾਂ ਸ਼ਬਦਾਂ ‘ਤੇ ਇਤਰਾਜ ਹੈ ਤਾਂ ਆਗੂ ਵੱਲੋਂ ਉਹ ਮੁਆਫੀ ਮੰਗਦੇ ਹਨ। ਇਸ ਮੌਕੇ ਸੰਤ ਰੇਨ ਬਾਬਾ ਲਖਵੀਰ ਸਿੰਘ ਲਲੌਡੇ ਵਾਲੇ, ਦਰਬਾਰ-ਏ-ਖਾਲਸਾ ਦੇ ਆਗੂ ਹਰਜਿੰਦਰ ਸਿੰਘ ਮਾਝੀ, ਬਚਿੱਤਰ ਸਿੰਘ ਸੰਗਰੂਰ, ਸ਼੍ਰੋਮਣੀ ਕਮੇਟੀ ਮੈਂਬਰ ਰਾਮਪਾਲ ਸਿੰਘ ਬੈਹਣੀਵਾਲ, ਮਿੱਠੂ ਸਿੰਘ ਕਾਹਨੇ ਕੇ, ਬਾਬਾ ਬਲਵੀਰ ਸਿੰਘ ਫੱਕਰ, ਬਾਬਾ ਕਸ਼ਮੀਰ ਸਿੰਘ, ਸੰਤ ਰਣਜੀਤ ਸਿੰਘ ਮੁਹਾਲੀ ਵਾਲੇ, ਭਾਈ ਜਗਸੀਰ ਸਿੰਘ ਬਲਿਆਲ, ਅਵਤਾਰ ਸਿੰਘ ਬਲਿਆਲ, ਸੁਖਚੈਨ ਸਿੰਘ ਕਾਕੜਾ, ਬਲਵੀਰ ਸਿੰਘ ਕਾਕੜਾ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੀਤ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

error: Content is protected !!