PM ਮੋਦੀ ਵੱਲੋਂ ਕਾਲੀ ਮਾਤਾ ਮੰਦਿਰ ਨੂੰ ਭੇਟ ਕੀਤਾ ਮੁਕਟ ਹੋਇਆ ਚੋਰੀ

PM ਮੋਦੀ ਵੱਲੋਂ ਕਾਲੀ ਮਾਤਾ ਮੰਦਿਰ ਨੂੰ ਭੇਟ ਕੀਤਾ ਮੁਕਟ ਹੋਇਆ ਚੋਰੀ


ਦਿੱਲੀ (ਵੀਓਪੀ ਬਿਊਰੋ) ਬੰਗਲਾਦੇਸ਼ ਸਥਿਤ ਮਾਂ ਕਾਲੀ ਦੇ ਮੰਦਰ ਤੋਂ ਤਾਜ ਚੋਰੀ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਤਾਜ ਪੀਐੱਮ ਮੋਦੀ ਨੇ ਭੇਂਟ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਇਹ ਤਾਜ ਚਾਂਦੀ ਦਾ ਸੀ, ਜਿਸ ‘ਤੇ ਸੋਨੇ ਦੀ ਪਰਤ ਚੜ੍ਹਾਈ ਗਈ ਸੀ। ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਪਹਿਲਾਂ ਹੀ ਬੰਗਲਾਦੇਸ਼ ਵਿੱਚ ਦੁਰਗਾ ਤਿਉਹਾਰ ਨੂੰ ਲੈ ਕੇ ਹਿੰਦੂ ਭਾਈਚਾਰੇ ਨੂੰ ਧਮਕੀਆਂ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ।

ਜਾਣਕਾਰੀ ਮੁਤਾਬਕ ਵੀਰਵਾਰ ਦੁਪਹਿਰ ਨੂੰ ਜਸ਼ੋਰੇਸ਼ਵਰੀ ਮੰਦਰ ‘ਚੋਂ ਤਾਜ ਚੋਰੀ ਹੋ ਗਿਆ। ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਮੰਦਰ ਦੇ ਪੁਜਾਰੀ ਰੋਜ਼ਾਨਾ ਪੂਜਾ ਅਰਚਨਾ ਕਰਕੇ ਉੱਥੋਂ ਚਲੇ ਗਏ ਸਨ। ਇਸ ਤੋਂ ਬਾਅਦ ਸਫਾਈ ਕਰਮਚਾਰੀ ਨੇ ਦੇਖਿਆ ਕਿ ਦੇਵੀ ਦੇ ਸਿਰ ਤੋਂ ਤਾਜ ਗਾਇਬ ਸੀ। ਜਸ਼ੋਰੇਸ਼ਵਰੀ ਮੰਦਿਰ ਨੂੰ ਭਾਰਤ ਅਤੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਫੈਲੇ 51 ਸ਼ਕਤੀਪੀਠਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਮੰਦਿਰ ਸੱਤਖੀਰਾ ਦੇ ਈਸ਼ਵਰੀਪੁਰ ਵਿੱਚ ਹੈ। ਮੰਨਿਆ ਜਾਂਦਾ ਹੈ ਕਿ ਇਸਨੂੰ 12ਵੀਂ ਸਦੀ ਵਿੱਚ ਅਨਾਰੀ ਨਾਮਕ ਬ੍ਰਾਹਮਣ ਨੇ ਬਣਾਇਆ ਸੀ। ਉਸ ਨੇ ਜਸ਼ੋਰੇਸ਼ਵਰੀ ਪੀਠ ਲਈ 100 ਦਰਵਾਜ਼ਿਆਂ ਦਾ ਮੰਦਰ ਬਣਵਾਇਆ। ਬਾਅਦ ਵਿੱਚ 13ਵੀਂ ਸਦੀ ਵਿੱਚ ਲਕਸ਼ਮਣ ਸੇਨ ਦੁਆਰਾ ਇਸਦਾ ਮੁਰੰਮਤ ਕੀਤਾ ਗਿਆ। ਇਸ ਮੰਦਰ ਨੂੰ 16ਵੀਂ ਸਦੀ ਵਿੱਚ ਰਾਜਾ ਪ੍ਰਤਾਪਦਿਤਯ ਨੇ ਦੁਬਾਰਾ ਬਣਾਇਆ ਸੀ। ਪੀਐਮ ਮੋਦੀ ਨੇ ਮਾਰਚ 2021 ਵਿੱਚ ਬੰਗਲਾਦੇਸ਼ ਦੇ ਦੌਰੇ ਦੌਰਾਨ ਇਹ ਤਾਜ ਭੇਟ ਕੀਤਾ ਸੀ।

error: Content is protected !!