Sad News: ਰੋਜੀ-ਰੋਟੀ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌ××ਤ

Sad News: ਰੋਜੀ-ਰੋਟੀ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌ××ਤ

ਜਲੰਧਰ/ਕਪੂਰਥਲਾ (ਵੀਓਪੀ ਬਿਊਰੋ) ਵੱਡੀ ਗਿਣਤੀ ਵਿੱਚ ਪੰਜਾਬੀ ਲੋਕ ਖਾਸ ਕਰਕੇ ਦੁਆਬੇ ਦੇ ਜਲੰਧਰ ਨਾਲ ਸੰਬੰਧਿਤ ਲੋਕ ਵਿਦੇਸ਼ਾਂ ਵਿੱਚ ਕਮਾਈ ਕਰਨ ਜਾਂਦੇ ਹਨ। ਆਪਣੇ ਉਜਵਲ ਭਵਿੱਖ ਅਤੇ ਆਪਣੇ ਬੱਚਿਆਂ ਦੀ ਬਿਹਤਰ ਜਿੰਦਗੀ ਅਤੇ ਚਾਰ ਪੈਸੇ ਕਮਾਉਣ ਲਈ ਇਹ ਲੋਕ ਵਿਦੇਸ਼ਾਂ ਵਿੱਚ ਜਾਂਦੇ ਹਨ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਉਹਨਾਂ ਉਪਰ ਕਾਫੀ ਉਮੀਦਾਂ ਹੁੰਦੀਆਂ ਹਨ। ਉਹਨਾਂ ਦੇ ਪਰਿਵਾਰ ਆਏ ਦਿਨ ਉਹਨਾਂ ਦੀ ਸਿਹਤਯਾਬੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਰਹਿੰਦੇ ਨੇ ਪਰ ਕਈ ਵਾਰ ਇਨਸਾਨ ਕਿਸਮਤ ਦੇ ਹੱਥੋਂ ਹਾਰ ਜਾਂਦਾ ਹੈ ਅਤੇ ਉਸਦੇ ਉੱਤੇ ਇਦਾਂ ਦੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ।

ਗੱਲ ਕਰੀਏ ਦੁਆਬੇ ਦੀ ਜਲੰਧਰ ਕਪੂਰਥਲਾ ਦੇ ਮੱਧ ਵਿੱਚ ਪੈਂਦੇ ਹਲਕਾ ਉੱਗੀ ਨੇੜੇ ਕੇ ਦੇ ਪਿੰਡ ਸਿੱਧਵਾ ਦੋਨਾਂ ਤੋਂ ਇੱਕ ਬਹਿਤਹੀ ਮਾੜੀ ਖਬਰ ਆਈ ਹੈ। ਇਹ ਮਾੜੀ ਖਬਰ ਤੋਂ ਕੁਝ ਦਿਨ ਪਹਿਲਾਂ ਹੀ ਪਰਿਵਾਰ ਨੂੰ ਮਿਲੀ ਹੈ, ਜਿਸ ਨਾਲ ਉਹਨਾਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਹੈ। ਉਹਨਾਂ ਦੇ ਇੱਕ ਨੌਜਵਾਨ ਪੁੱਤ ਦਾ ਵਿਦੇਸ਼ ਵਿੱਚ ਦਿਹਾਂਤ ਹੋ ਗਿਆ ਇਸ ਖਬਰ ਸੁਣਨ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

38 ਸਾਲਾ ਵਿਮਲ ਕੁਮਾਰ ਪੁੱਤਰ ਕਮਲਜੀਤ ਕੁਮਾਰ ਦੀ ਅੱਜ ਮਨੀਲਾ ’ਚ ਅਚਾਨਕ ਮੌਤ ਹੋ ਜਾਣ ਕਾਰਨ ਸਾਰੇ ਪਿੰਡ ’ਚ ਸੋਗ ਦੀ ਲਹਿਰ ਛਾ ਗਈ। ਮ੍ਰਿਤਕ ਵਿਮਲ ਕੁਮਾਰ ਫਿਲਪਾਈਨ ਦੀ ਸੀਬੂ ਸਟੇਟ ਦੇ ਸ਼ਹਿਰ ਬੂਗੋ ਸਿਟੀ ’ਚ ਗਿਆ ਹੋਇਆ ਸੀ । ਪਿਛਲੇ ਥੋੜੇ ਸਮੇਂ ਤੋਂ ਉਹ ਆਪਣੇ ਪਿੰਡ ਸਿੱਧਵਾਂ ਦੋਨਾਂ ਵਿਖੇ ਆਇਆ ਹੋਇਆ ਸੀ ਅਤੇ ਇੱਕ ਮਹੀਨਾ ਪਹਿਲਾਂ ਹੀ ਉਹ ਆਪਣੇ ਪਰਿਵਾਰ ਨਾਲ ਦੁਬਾਰਾ ਮਨੀਲਾ ’ਚ ਬੂਗੋ ਸਿਟੀ ਆਪਣੇ ਕੰਮ ਕਾਜ ਲਈ ਗਿਆ ਸੀ ਤੇ ਅੱਜ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਉਸਦੇ ਅਚਾਨਕ ਦਰਦ ਹੋਇਆ । ਉਸ ਦਾ ਦੋਸਤ ਉਸ ਨੂੰ ਨੇੜਲੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

sad news punjabi boy death in manila latest news Punjab jalandhar sidhva dhona

error: Content is protected !!