ਵੱਡੀ ਗੈਂਗਵਾਰ ਨੂੰ ਦਿੰਦੇ ਅੰਜਾਮ, ਪਹਿਲਾਂ ਹੀ ਪੰਜਾਬ ਪੁਲਿਸ ਨੇ ਹਥਿਆਰਾਂ ਸਣੇ ਧਰੇ 4 ਬਦਮਾਸ਼

ਵੱਡੀ ਗੈਂਗਵਾਰ ਨੂੰ ਦਿੰਦੇ ਅੰਜਾਮ, ਪਹਿਲਾਂ ਹੀ ਪੰਜਾਬ ਪੁਲਿਸ ਨੇ ਹਥਿਆਰਾਂ ਸਣੇ ਧਰੇ 4 ਬਦਮਾਸ਼

ਚੰਡੀਗੜ੍ਹ (ਵੀਓਪੀ ਬਿਊਰੋ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਡੀਜੀਪੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੀਆਂ ਸਪੈਸ਼ਲ ਬਰਾਂਚਾਂ ਨੇ ਨਸ਼ਿਆਂ ਅਤੇ ਗੈਂਗਸਟਰ ਦੇ ਖਾਤਮੇ ਲਈ ਮੁਹਿੰਮ ਛੇੜੀ ਹੋਈ ਹੈ। ਜਿਸ ਤਹਿਤ ਨਸ਼ਾ ਤਸਕਰਾ ਗੈਂਗਸਟਰਾਂ ਅਤੇ ਹਥਿਆਰਾਂ ਦੇ ਤਸਕਰਾਂ ਨੂੰ ਲਭ ਲੱਭ ਕੇ ਫੜਿਆ ਜਾ ਰਿਹਾ ਹੈ ਅਤੇ ਇਸ ਨੈਕਸਸ ਨੂੰ ਤੋੜਿਆ ਜਾ ਰਿਹਾ ਹੈ। ਇਸੇ ਤਹਿਤ ਮੋਹਾਲੀ ਪੁਲਿਸ ਨੇ ਏਜੀਟੀਐੱਫ ਦੀ ਮਦਦ ਦੇ ਨਾਲ ਚਾਰ ਅਜਿਹੇ ਸ਼ਾਤਰ ਬਦਮਾਸ਼ਾਂ ਨੂੰ ਕਾਬੂ ਕੀਤਾ ਜੋ ਕਿ ਦੂਜੇ ਸੂਬਿਆ ਵਿੱਚੋਂ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ ਇੰਨਾ ਹੀ ਨਹੀਂ ਇਹ ਬਦਮਾਸ਼ ਕਿਸੇ ਵੱਡੀ ਗੈਂਗਵਾਰ ਨੂੰ ਵੀ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਜਿਨਾਂ ਨੂੰ ਫੜਨ ਵਿੱਚ ਪੰਜਾਬ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਇਹ ਸਾਰੀ ਜਾਣਕਾਰੀ ਡੀਜੇਪੀ ਪੰਜਾਬ ਨੇ ਆਪਣੀ ਸੋਸ਼ਲ ਮੀਡੀਆ ਰਾਹੀਂ ਦਿੱਤੀ।
ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ ਸਫਲਤਾ ਵਿੱਚ, ਐਂਟੀ ਗੈਂਗਸਟਰ ਟਾਸਕ ਫੋਰਸ (#AGTF) ​​ਨੇ SAS ਨਗਰ ਪੁਲਿਸ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਗੈਂਗਸਟਰ-ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ 3 ਰਾਜਸਥਾਨ-ਅਧਾਰਤ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰਾਂ ਅਤੇ ਇੱਕ ਮੁੱਖ ਸਹਿਯੋਗੀ, ਨਵਜੋਤ ਸਿੰਘ ਉਰਫ ਜੋਤਾ ਨੂੰ ਗ੍ਰਿਫਤਾਰ ਕੀਤਾ।
ਮਾਡਿਊਲ ਨੂੰ ਵਿਦੇਸ਼ੀ ਅਧਾਰਤ ਕੱਟੜਪੰਥੀ ਗੈਂਗਸਟਰ ਪਵਿੱਤਰ #USA ਅਤੇ ਮਨਜਿੰਦਰ #ਫਰਾਂਸ ਦੁਆਰਾ ਸਮਰਥਨ ਪ੍ਰਾਪਤ ਸੀ। ਇੱਕ ਖੇਪ ਜਿਸ ਵਿੱਚ ਇੱਕ ਆਟੋਮੈਟਿਕ ਪਿਸਤੌਲ, ਇੱਕ ਪਿਸਤੌਲ ਅਤੇ ਅੱਠ ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਨਵਜੋਤ ਸਿੰਘ ਜੋਤਾ ਨੂੰ ਉਸ ਦੇ ਵਿਦੇਸ਼ੀ-ਅਧਾਰਿਤ ਹੈਂਡਲਰਾਂ ਦੁਆਰਾ ਹਾਲ ਹੀ ਵਿੱਚ ਜ਼ਮਾਨਤ ਕੀਤੇ ਗਏ ਇੱਕ ਵਿਰੋਧੀ ਗੈਂਗਸਟਰ ਨੂੰ ਖਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਗ੍ਰਿਫਤਾਰ ਕੀਤੇ ਗਏ ਰਾਜਸਥਾਨ ਦੇ ਤਿੰਨ ਹਥਿਆਰ ਸਪਲਾਇਰਾਂ ਦਾ ਅਪਰਾਧਿਕ ਇਤਿਹਾਸ ਹੈ ਜਦੋਂ ਕਿ ਨਵਜੋਤ ਉਰਫ ਜੋਤਾ ਖਿਲਾਫ ਘਿਨਾਉਣੇ ਅਪਰਾਧਾਂ ਦੇ 21 ਮਾਮਲੇ ਦਰਜ ਹੈ।
error: Content is protected !!