ਸੌਰੀ ਡੈਡੀ ਮੈਂ ਕਾਬਿਲ ਨਹੀਂ ਬਣ ਸਕਿਆ…. ਲਿਖ ਕੇ ਨੌਜਵਾਨ ਨੇ ਕਰ ਲਈ ਖੁ+ਦ+ਕੁ+ਸ਼ੀ

ਸੌਰੀ ਡੈਡੀ ਮੈਂ ਕਾਬਿਲ ਨਹੀਂ ਬਣ ਸਕਿਆ…. ਲਿਖ ਕੇ ਨੌਜਵਾਨ ਨੇ ਕਰ ਲਈ ਖੁ+ਦ+ਕੁ+ਸ਼ੀ

ਸ਼੍ਰੀ ਮਾਛੀਵਾਡ਼ਾ ਸਾਹਿਬ (ਵੀਓਪੀ ਬਿਊਰੋ) ਅੱਜ ਕੱਲ੍ਹ ਦੀ ਨੌਜਵਾਨ ਪੀੜੀ ਮਾਨਸਿਕ ਪਰੇਸ਼ਾਨੀ ਨੂੰ ਇੰਨਾ ਜ਼ਿਆਦਾ ਦਬਾਅ ਬਣਾ ਲੈਂਦੇ ਹਨ ਕਿ ਆਪਣੇ ਨਾਲ ਨਾਲ ਕਈ ਘਰ ਤੇ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।ਮਾਛੀਵਾੜਾ ਦੇ ਪ੍ਰਾਈਵੇਟ ਹਸਪਤਾਲ ‘ਚ ਨੌਕਰੀ ਕਰਦੇ ਨੌਜਵਾਨ ਜਸਪ੍ਰੀਤ ਸਿੰਘ ਜੱਸ (23) ਵਾਸੀ ਰਾਣਵਾਂ ਨੇ ਹਸਪਤਾਲ ‘ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਇੱਕ ਪ੍ਰਾਈਵੇਟ ਹਸਪਤਾਲ ਵਿਚ ਜਸਪ੍ਰੀਤ ਸਿੰਘ ਨੌਕਰੀ ਕਰਦਾ ਸੀ ਅਤੇ ਅੱਜ ਸਵੇਰੇ ਜਦੋਂ ਡਾਕਟਰ ਆਪਣੇ ਕਲੀਨਿਕ ਵਿਚ ਆਇਆ ਤਾਂ ਉਸਨੇ ਦੇਖਿਆ ਕਿ ਜਸਪ੍ਰੀਤ ਸਿੰਘ ਨੇ ਪੱਖੇ ਨਾਲ ਗਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੋਈ ਸੀ।

ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਜਸਪ੍ਰੀਤ ਸਿੰਘ ਨੇ ਸੁਸਾਇਡ ਨੋਟ ਲਿਖਿਆ ਜਿਸ ਵਿਚ ਉਸਨੇ ਕਿਹਾ ਕਿ ‘ਉਹ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਹੈ ਜਿਸ ਕਾਰਨ ਉਹ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਰਿਹਾ ਹੈ। ਉਸਨੇ ਲਿਖਿਆ ਕਿ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਤੇ ਨਾ ਹੀ ਕਿਸੇ ’ਤੇ ਕੋਈ ਇਲਜ਼ਾਮ ਲਗਾਇਆ ਜਾਵੇ। ਸੁਸਾਇਡ ਨੋਟ ਦੇ ਅਖੀਰ ਵ’ ਉਸਨੇ ਕਿਹਾ ਕਿ ਡੈਡੀ ਸੌਰੀ ਮੈਂ ਕਾਬਿਲ ਨਹੀਂ ਬਣ ਸਕਿਆ’।Youth suicide mashiwara sahib Punjab latest news sadnews

error: Content is protected !!