ਨਿਹੰਗ ਸਿੰਘਾਂ ਦੀ ਧਮਕੀ ਤੋਂ ਘਬਰਾਇਆ ਕੁੱਲ੍ਹੜ ਪੀਜ਼ਾ ਕਪਲ, ਕਿਹਾ- ਸ੍ਰੀ ਅਕਾਲ ਤਖਤ ਸਾਹਿਬ ਦੇਵਾਂਗਾ ਅਰਜ਼ੀ

ਨਿਹੰਗ ਸਿੰਘਾਂ ਦੀ ਧਮਕੀ ਤੋਂ ਘਬਰਾਇਆ ਕੁੱਲ੍ਹੜ ਪੀਜ਼ਾ ਕਪਲ, ਕਿਹਾ- ਸ੍ਰੀ ਅਕਾਲ ਤਖਤ ਸਾਹਿਬ ਦੇਵਾਂਗਾ ਅਰਜ਼ੀ

ਵੀਓਪੀ ਬਿਊਰੋ – ਪਿੱਛਲੇ ਦਿਨੀਂ ਨਿਹੰਗਾਂ ਸਿੰਘਾਂ ਵਲੋਂ ਜਲੰਧਰ ਦੇ ਸੋਸ਼ਲ ਮੀਡੀਆ ਕਪਲ ਕੁੱਲ੍ਹੜ ਪੀਜ਼ਾ ਜੋੜੇ ਨੂੰ ਲੈਕੇ ਵੱਢੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁੱਲ੍ਹੜ ਪੀਜ਼ਾ ਕਪਲ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਵੋਗਾ। ਉਕਤ ਜੋੜਾ ਦਸਤਾਰ ਵਿਵਾਦ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇਗਾ। ਕੁੱਲ੍ਹੜ ਪੀਜ਼ਾ ਕਪਲ ਜਥੇਦਾਰ ਸਾਹਿਬਾਨ ਨੂੰ ਅਰਜ਼ੀ ਦੇਵੇਗਾ।

ਇਸ ਸਬੰਧੀ ਸਹਿਜ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਉਸ ਨੇ ਕਿਹਾ ਕਿ ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਦਿੱਤੀ ਜਾਵੇ। ਜੇਕਰ ਮੇਰੇ ਨਾਲ ਗਲਤ ਹੋ ਰਿਹਾ ਤਾਂ ਉਸ ਦੀ ਵੀ ਹੋਵੇ ਸੁਣਵਾਈ। ਉਸ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੈਨੂੰ ਇਨਸਾਫ ਜ਼ਰੂਰ ਮਿਲੇਗਾ।

ਦੱਸ ਦੇਈਏ ਕਿ ਬੁੱਢਾ ਦਲ ਦੇ ਨਿਹੰਗ ਮਾਨ ਸਿੰਘ ਅੱਜ ਆਪਣੇ ਸਾਥੀਆਂ ਸਮੇਤ ਕੁਲਹੜ ਪੀਜ਼ਾ ਜੋੜੇ ਦੀ ਦੁਕਾਨ ’ਤੇ ਪੁੱਜੇ ਸਨ। ਨਿਹੰਗਾਂ ਨੇ ਕੁਲਹੜ ਪੀਜ਼ਾ ਜੋੜੇ ਦੀ ਵਾਇਰਲ ਹੋਈ ਅਸ਼ਲੀਲ ਵੀਡੀਓ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਨਿਹੰਗਾਂ ਨੇ ਮੰਗ ਕੀਤੀ ਹੈ ਕਿ ਕੁਲਹੜ ਪੀਜ਼ਾ ਜੋੜੇ ਵੱਲੋਂ ਵਾਇਰਲ ਕੀਤੀ ਗਈ ਅਸ਼ਲੀਲ ਵੀਡੀਓ ਦਾ ਬੱਚਿਆਂ ‘ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਲਹੜ ਪੀਜ਼ਾ ਜੋੜਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਸਾਰੀਆਂ ਵੀਡੀਓਜ਼ ਡਿਲੀਟ ਕਰ ਦਿੰਦਾ ਹੈ ਤਾਂ ਠੀਕ ਹੈ, ਨਹੀਂ ਤਾਂ ਉਹ ਸਾਰੀ ਪੁਲਿਸ ਨੂੰ ਬੁਲਾ ਕੇ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੀ ਪੱਗ ਵਾਪਸ ਕਰ ਸਕਦੇ ਹਨ। ਇਸ ਤੋਂ ਬਾਅਦ ਉਸ ਨੂੰ ਉਸ ਵੱਲੋਂ ਬਣਾਈ ਗਈ ਵੀਡੀਓ ‘ਤੇ ਕੋਈ ਇਤਰਾਜ਼ ਨਹੀਂ ਹੋਵੇਗਾ।

ਨਿਹੰਗਾਂ ਨੇ ਕਿਹਾ ਕਿ ਜੇਕਰ ਉਹ ਵੀਡੀਓ ਡਿਲੀਟ ਨਹੀਂ ਕਰਦਾ ਤਾਂ ਉਹ ਉਸ ਖਿਲਾਫ ਸਖਤ ਕਾਰਵਾਈ ਕਰਨਗੇ। ਨਿਹੰਗਾਂ ਨੇ ਕਿਹਾ ਕਿ ਉਹ ਜੇਲ੍ਹ ਜਾਣ ਤੋਂ ਡਰਨ ਵਾਲੇ ਨਹੀਂ ਹਨ, ਉਹ ਇਸ ਮਾਮਲੇ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕਰਨਗੇ। ਉਨ੍ਹਾਂ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 4 ਦੇ ਇੰਚਾਰਜ ਨੇ ਉਨ੍ਹਾਂ ਨੂੰ ਕੁਲਹੜ ਪੀਜ਼ਾ ਕਪਲ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਪੁਲਿਸ ਨੇ ਉਸ ਕੋਲੋਂ 3 ਦਿਨਾਂ ਦਾ ਸਮਾਂ ਲਿਆ ਸੀ।

ਸਟੇਸ਼ਨ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਦੀ ਉੱਚ ਅਧਿਕਾਰੀਆਂ ਅਤੇ ਸਹਿਜ ਅਰੋੜਾ ਨਾਲ ਮੀਟਿੰਗ ਕਰਵਾਈ ਜਾਵੇਗੀ। ਨਿਹੰਗਾਂ ਨੇ ਕਿਹਾ ਕਿ ਜੇਕਰ 3 ਦਿਨਾਂ ਅੰਦਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਫਿਰ ਤੋਂ ਕੁਲਹੜ ਪੀਜ਼ਾ ਜੋੜੇ ਦੀ ਦੁਕਾਨ ‘ਤੇ ਆਉਣਗੇ। ਕੁਝ ਦਿਨ ਪਹਿਲਾਂ ਸਹਿਜ ਅਰੋੜਾ ਵੱਲੋਂ ਮੰਗੂ ਮੱਠ ‘ਤੇ ਪੈਸੇ ਲੈਣ ਦੇ ਦੋਸ਼ ਲਾਏ ਜਾਣ ‘ਤੇ ਮਾਨ ਸਿੰਘ ਨੇ ਕਿਹਾ ਕਿ ਅੱਜ ਤੱਕ ਕੋਈ ਵੀ ਮਾਨ ਸਿੰਘ ਦਾ ਅਜਿਹਾ ਰਿਕਾਰਡ ਸਾਹਮਣੇ ਨਹੀਂ ਲਿਆਇਆ। ਉਸ ਨੇ ਕਿਸੇ ਤੋਂ ਪੈਸੇ ਨਹੀਂ ਮੰਗੇ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਨਹੀਂ ਹੋਣ ਦੇਣਗੇ। ਇਸ ਦੌਰਾਨ ਮਾਨ ਸਿੰਘ ਨੇ ਕਿਹਾ ਕਿ ਉਹ ਸਹਿਜ ਅਰੋੜਾ ਥਾਣੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਬੈਠ ਕੇ ਇਸ ਮਾਮਲੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹਨ। Kulhad pizza couple viral video latest news Punjab jalandhar

error: Content is protected !!