ਪੰਜਾਬੀ ਸਿੰਗਰ ਗੁਲਾਬ ਸਿੱਧੂ ਦੇ ਸ਼ੋਅ ‘ਚ ਹੰਗਾਮਾ, ਬਾਡੀਗਾਰਡਾਂ ਨੇ ਮਾਰੇ ਧੱਕੇ, ਬਜ਼ੁਰਗ ਦੀ ਲੱਥੀ ਪੱਗ

ਪੰਜਾਬੀ ਸਿੰਗਰ ਗੁਲਾਬ ਸਿੱਧੂ ਦੇ ਸ਼ੋਅ ‘ਚ ਹੰਗਾਮਾ, ਬਾਡੀਗਾਰਡਾਂ ਨੇ ਮਾਰੇ ਧੱਕੇ, ਬਜ਼ੁਰਗ ਦੀ ਲੱਥੀ ਪੱਗ

 

ਵੀਓਪੀ ਬਿਊਰੋ- ਖੰਨਾ ਵਿੱਚ ਬੀਤੇ ਦਿਨ ਦੁਸਹਿਰੇ ਵਾਲੇ ਦਿਨ ਪੰਜਾਬੀ ਸਿੰਗਰ ਗੁਲਾਬ ਸਿੱਧੂ ਦਾ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਜੰਮ ਕੇ ਹੰਗਾਮਾ ਹੋ ਗਿਆ ਅਤੇ ਇਸ ਹੰਗਾਮੇ ਵਿੱਚ ਮਾਹੌਲ ਇੰਨਾ ਗਰਮ ਹੋ ਗਿਆ ਕਿ ਗੁਲਾਬ ਸਿੱਧੂ ਦਾ ਸ਼ੌਅ ਵੀ ਬੰਦ ਕਰਵਾਉਣਾ ਪਿਆ। ਜਾਣਕਾਰੀ ਮੁਤਾਬਕ ਖੰਨਾ ਤੇ ਲਲਹੇੜੀ ਰੋਡ ‘ਤੇ ਇੱਕ ਮੇਲੇ ਦੌਰਾਨ ਪੰਜਾਬੀ ਸਿੰਗਰ ਗੁਲਾਬ ਸਿੱਧੂ ਦਾ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਸਟੇਜ ਉੱਪਰ ਗੁਲਾਬ ਸਿੱਧੂ ਆਪਣਾ ਰੰਗਾ-ਰੰਗ ਸਮਾਗਮ ਪੇਸ਼ ਕਰ ਰਿਹਾ ਸੀ। ਇਸੇ ਦੌਰਾਨ ਕੁਝ ਲੋਕਾਂ ਨੇ ਵੀ ਸਟੇਜ ਉੱਪਰ ਚੜ੍ਹ ਕੇ ਗੁਲਾਬ ਸਿੱਧੂ ਨਾਲ ਫੋਟੋਆਂ ਖਿਚਵਾਉਣ ਤੇ ਸਟੇਜ ‘ਤੇ ਖੜ੍ਹੇ ਹੋਣ ਦੀ ਕੋਸਿਸ਼ ਕੀਤੀ। ਇਸ ਦੌਰਾਨ ਪੰਜਾਬੀ ਸਿੰਗਰ ਦੇ ਸੁਰੱਖਿਆ ਗਾਰਡਾਂ ਨੇ ਇੱਕ ਬਜ਼ੁਰਗ ਤੇ ਇੱਕ ਨੌਜਵਾਨ ਨੂੰ ਸਟੇਜ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਬਜ਼ੁਰਗ ਦੀ ਪੱਗ ਵੀ ਉੱਤਰ ਗਈ। ਇਸ ਦੌਰਾਨ ਲੋਕ ਵੀ ਭੜਕ ਗਏ ਅਤੇ ਸੁਰੱਖਿਆ ਗਾਰਡਾਂ ਦੀ ਕਾਰਵਾਈ ਦਾ ਵਿਰੋਧ ਕਰਨ ਲੱਗ ਪਏ।

Punjab singer gulab sidhu show hungama latest news

error: Content is protected !!