ਧੀ ਦੀ ਆਸ਼ਿਕੀ ਤੋਂ ਪਰੇਸ਼ਾਨ ਮਾਂ ਨੇ ਦਿੱਤੀ ਸੁਪਾਰੀ, ਸੁਪਾਰੀ ਲੈਣ ਵਾਲਾ ਹੀ ਨਿਕਲਿਆ ਆਸ਼ਿਕ, ਮਿਲ ਕੇ ਮਾਰ’ਤੀ ਮਾਂ

ਧੀ ਦੀ ਆਸ਼ਿਕੀ ਤੋਂ ਪਰੇਸ਼ਾਨ ਮਾਂ ਨੇ ਦਿੱਤੀ ਸੁਪਾਰੀ, ਸੁਪਾਰੀ ਲੈਣ ਵਾਲਾ ਹੀ ਨਿਕਲਿਆ ਆਸ਼ਿਕ, ਮਿਲ ਕੇ ਮਾਰ’ਤੀ ਮਾਂ

ਵੀਓਪੀ ਬਿਊਰੋ – ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਇੱਕ ਮਾਂ ਨੇ ਆਪਣੀ ਹੀ ਧੀ ਦਾ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਖ਼ੁਦ ਹੀ ਕਤਲ ਦੀ ਸਾਜ਼ਿਸ਼ ਵਿੱਚ ਫਸ ਗਈ। ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਔਰਤ ਅਲਕਾ ਦੇਵੀ ਨੇ ਆਪਣੀ ਬੇਟੀ ਦੇ ਪ੍ਰੇਮ ਸਬੰਧਾਂ ਤੋਂ ਪਰੇਸ਼ਾਨ ਹੋ ਕੇ ਇਕ ਕਾਤਲ ਨੂੰ ਹੱਤਿਆ ਕਰਨ ਦਾ ਠੇਕਾ ਦਿੱਤਾ ਸੀ।

ਪੁਲਿਸ ਮੁਤਾਬਕ ਅਲਕਾ ਦੇਵੀ ਨੇ ਇਹ ਕੰਮ ਆਪਣੀ ਬੇਟੀ ਦੇ ਬੁਆਏਫ੍ਰੈਂਡ ਸੁਭਾਸ਼ ਸਿੰਘ ਨੂੰ 50 ਹਜ਼ਾਰ ਰੁਪਏ ‘ਚ ਸੌਂਪਿਆ ਸੀ। ਪਰ ਧੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਸ ਨੇ ਸੁਭਾਸ਼ ਨਾਲ ਮਿਲ ਕੇ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ।

ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਅਲਕਾ ਦੇਵੀ ਆਪਣੀ ਬੇਟੀ ਦੇ ਪ੍ਰੇਮ ਸਬੰਧਾਂ ਤੋਂ ਕਾਫੀ ਪਰੇਸ਼ਾਨ ਸੀ। ਉਸ ਨੇ ਆਪਣੀ ਧੀ ਨੂੰ ਉਸ ਦੇ ਨਾਨਕੇ ਘਰ ਭੇਜ ਦਿੱਤਾ ਸੀ ਜਿੱਥੇ ਉਸ ਦੀ ਮੁਲਾਕਾਤ ਸੁਭਾਸ਼ ਸਿੰਘ ਨਾਲ ਹੋਈ। ਦੋਹਾਂ ਵਿਚਕਾਰ ਪ੍ਰੇਮ ਸਬੰਧ ਬਣ ਗਏ। ਅਲਕਾ ਦੇਵੀ ਨੇ ਆਪਣੀ ਧੀ ਨੂੰ ਮਾਰਨ ਲਈ ਸੁਭਾਸ਼ ਨੂੰ ਸੁਪਾਰੀ ਦਿੱਤੀ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਸੁਭਾਸ਼ ਹੀ ਉਸ ਦੀ ਧੀ ਦਾ ਪ੍ਰੇਮੀ ਸੀ।

ਬੇਟੀ ਨੇ ਸੁਭਾਸ਼ ਨੂੰ ਕਿਹਾ ਕਿ ਜੇਕਰ ਉਸ ਨੇ ਉਸ ਦੀ ਮਾਂ ਨੂੰ ਮਾਰ ਦਿੱਤਾ ਤਾਂ ਉਹ ਉਸ ਨਾਲ ਵਿਆਹ ਕਰ ਲਵੇਗੀ। ਦੋਵਾਂ ਨੇ ਮਿਲ ਕੇ ਸਾਜ਼ਿਸ਼ ਰਚੀ ਅਤੇ ਅਲਕਾ ਦੇਵੀ ਨੂੰ ਇਕਾਂਤ ਜਗ੍ਹਾ ‘ਤੇ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ ਬੇਟੀ ਅਤੇ ਸੁਭਾਸ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਦੋਵਾਂ ਨੇ ਅਲਕਾ ਦੇਵੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

lover-murder-mother-in-UP bihar-latest-crime-news

error: Content is protected !!