ਜਵਾਨ ਪੁੱਤ ਦਾ ਕਰ’ਤਾ ਕ+ਤ+ਲ, ਪੁਲਿਸ ਕੋਲੋਂ ਮਾਮਲਾ ਦਰਜ ਕਰਵਾਉਣ ਲਈ ਜਾਣਾ ਪਿਆ ਹਾਈ ਕੋਰਟ

ਜਵਾਨ ਪੁੱਤ ਦਾ ਕਰ’ਤਾ ਕ+ਤ+ਲ, ਪੁਲਿਸ ਕੋਲੋਂ ਮਾਮਲਾ ਦਰਜ ਕਰਵਾਉਣ ਲਈ ਜਾਣਾ ਪਿਆ ਹਾਈ ਕੋਰਟ

ਅੰਮ੍ਰਿਤਸਰ (ਵੀਓਪੀ ਬਿਊਰੋ) ਦਸ ਮਹੀਨੇ ਪਹਿਲਾਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ, ਘਟਨਾ ਤੋਂ ਦਸ ਮਹੀਨੇ ਬਾਅਦ ਜਾ ਕੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਜਿੰਮ ਮਾਲਕ ਦੇ ਕਤਲ ਦੇ ਦੋਸ਼ ਹੇਠ ਅਰਸ਼ਦੀਪ ਸਿੰਘ ਵਾਸੀ ਅਕਾਲਗੜ੍ਹ ਢਪੱਈਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਤਾ ਲੱਗਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਨੇ ਉਪਰੋਕਤ ਕਾਰਵਾਈ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿਚ ਵਿਪਨ ਦੀ ਮੌਤ ਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ ਹੈ।

ਅਵਤਾਰ ਸਿੰਘ ਨੇ ਐੱਸਐੱਸਪੀ (ਦਿਹਾਤੀ) ਚਰਨਜੀਤ ਸਿੰਘ ਨੂੰ ਇਨਸਾਫ਼ ਦੀ ਅਪੀਲ ਕਰਦਿਆਂ ਮਾਮਲੇ ਦੇ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਹੈ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ। ਵੱਡਾ ਪੁੱਤਰ ਵਿਪਨ ਸਿੰਘ ਨੇ ਪਿੰਡ ਦੇ ਨੇੜੇ ਕਿਰਾਏ ਦਾ ਪਲਾਟ ਲੈ ਕੇ ਉੱਥੇ ਜਿੰਮ ਬਣਾ ਲਿਆ। ਇਸ ਦੌਰਾਨ ਵਿਪਨ ਦੀ ਮੁਲਾਕਾਤ ਮੁਲਜ਼ਮ ਅਰਸ਼ਦੀਪ ਸਿੰਘ ਨਾਲ ਹੋਈ ਸੀ, ਦੋਵੇਂ ਜਿੰਮ ‘ਚ ਕਸਰਤ ਕਰਦੇ ਸਨ। ਅਰਸ਼ਦੀਪ ਨੂੰ ਪਤਾ ਲੱਗਾ ਸੀ ਕਿ ਵਿਪਨ ਕੋਲ ਪੈਸੇ ਹਨ। ਮੌਕਾ ਦੇਖ ਕੇ ਮੁਲਜਮ ਨੇ ਦੋਸਤੀ ਦੇ ਬਹਾਨੇ ਉਸ ਦੇ ਲੜਕੇ ਤੋਂ 1 ਲੱਖ ਰੁਪਏ ਲੈ ਲਏ ਸਨ। ਕੁਝ ਸਮਾਂ ਬੀਤਿਆ ਅਤੇ ਵਿਪਨ ਨੇ ਤਰਸਿੱਕਾ ਰੋਡ ‘ਤੇ ਆਪਣਾ ਜਿਮ ਬਣਾਉਣ ਲਈ ਪਲਾਟ ਖਰੀਦਣ ਦੀ ਗੱਲ ਕੀਤੀ। ਪਲਾਟ ਖਰੀਦਣ ਲਈ ਪੈਸੇ ਦੀ ਕੁਝ ਕਮੀ ਸੀ

ਵਿਪਨ ਅਰਸ਼ਦੀਪ ਸਿੰਘ ਤੋਂ ਪੈਸਿਆਂ ਦੀ ਮੰਗ ਕਰਨ ਲੱਗਾ। ਇਸ ਮਾਮਲੇ ਨੂੰ ਲੈ ਕੇ ਮੁਲਜ਼ਮ ਨੇ ਵਿਪਨ ਸਿੰਘ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 28 ਦਸੰਬਰ ਨੂੰ ਉਸ ਦਾ ਲੜਕਾ ਬਾਈਕ ‘ਤੇ ਜਿੰਮ ਗਿਆ ਸੀ ਅਤੇ ਵਾਪਸ ਨਹੀਂ ਆਇਆ। 29 ਦਸੰਬਰ ਨੂੰ ਅਕਾਲਗੜ੍ਹ ਢਪੱਈਆਂ ਸੂਏ ਨੇੜੇ ਪੁੱਤਰ ਦੀ ਲਾਸ਼ ਮਿਲੀ ਸੀ। ਫਿਰ ਪੁਲਿਸ ਨੇ ਬੇਟੇ ਦਾ ਪੋਸਟਮਾਰਟਮ ਤਾਂ ਕਰਵਾਇਆ, ਪਰ ਮਾਮਲਾ ਦਰਜ ਨਹੀਂ ਕੀਤਾ।

ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਲਾਸ਼ ਦੇਖ ਕੇ ਹੀ ਆਪਣੇ ਲੜਕੇ ਦੇ ਕਤਲ ਬਾਰੇ ਪਤਾ ਲੱਗ ਗਿਆ ਸੀ। ਉਹ ਥਾਣਾ ਜੰਡਿਆਲਾ ਦੀ ਪੁਲਿਸ ਨੂੰ ਘਟਨਾਕ੍ਰਮ ਬਾਰੇ ਸਭ ਕੁਝ ਦੱਸ ਰਿਹਾ ਸੀ। ਪਰ ਪੁਲਿਸ ਉਸ ਦੀ ਗੱਲ ਨੂੰ ਹਲਕੇ ਵਿਚ ਲੈ ਰਹੀ ਸੀ ਅਤੇ ਦੋਸ਼ੀ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸ਼ਰੇਆਮ ਘੁੰਮ ਰਿਹਾ ਸੀ।

ਉਹ ਹਰ ਰੋਜ਼ ਥਾਣੇ ਜਾ ਕੇ ਆਪਣੇ ਪਰਿਵਾਰ ਨਾਲ ਬੈਠਦਾ ਸੀ। ਜਦੋਂ ਪੁਲਿਸ ਨੇ ਉਸ ਦੀ ਗੱਲ ਨਾ ਸੁਣੀ ਤਾਂ ਉਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਆਪਣੇ ਪੁੱਤਰ ਦੇ ਕਤਲ ਦੇ ਤੱਥਾਂ ਦਾ ਖੁਲਾਸਾ ਕੀਤਾ। ਹੁਣ ਪੁਲਿਸ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।

Punjab amritsar murder case high court crime latest news

error: Content is protected !!