ਪੰਚਾਇਤੀ ਚੋਣਾਂ ‘ਚ ਕਈ ਜਗ੍ਹਾ ਹੰਗਾਮਾ, ਕੁੱਟਮਾਰ ਤੇ ਚੱਲੀਆਂ ਗੋਲੀਆਂ

ਪੰਚਾਇਤੀ ਚੋਣਾਂ ‘ਚ ਕਈ ਜਗ੍ਹਾ ਹੰਗਾਮਾ, ਕੁੱਟਮਾਰ ਤੇ ਚੱਲੀਆਂ ਗੋਲੀਆਂ

ਜਲੰਧਰ (ਵੀਓਪੀ ਡੈਸਕ) ਪੰਜਾਬ ਵਿੱਚ ਅੱਜ ਲੋਕਤੰਤਰ ਦਾ ਤਿਉਹਾਰ ਹੈ। ਪੰਚਾਇਤੀ ਚੋਣਾਂ ਨੂੰ ਲੈਕੇ ਪਿੰਡਾਂ ਵਿੱਚ ਮੇਲਿਆਂ ਵਰਗਿਆਂ ਮਾਹੌਲ ਹੈ। ਕਈ ਜਗ੍ਹਾ ਮਾਹੌਲ ਤਣਾਅਪੂਰਨ ਵੀ ਹੋ ਰਿਹਾ ਹੈ। ਤਰਨਤਾਰਨ ਦੇ ਪਿੰਡ ਸੋਹਲ ਸੈਣ ਭਗਤ ‘ਚ ਗੋਲ਼ੀਆਂ ਚੱਲ ਪਈਆਂ ਹਨ। ਇੱਥੇ ਲਾਈਨ ‘ਚ ਖੜ੍ਹੇ ਹੋਣ ਨੂੰ ਲੈ ਕੇ ਲੜਾਈ ਹੋਈ ਅਤੇ ਇਸ ਦੌਰਾਨ ਕਈ ਲੋਕਾਂ ਦੀਆਂ ਪੱਗਾਂ ਵੀ ਲੱਥ ਗਈਆਂ ਹਨ। ਇਸ ਦੌਰਾਨ ਪੋਲਿੰਗ ਬੂਥ ਦੇ ਬਾਹਰ ਮਾਹੌਲ ਭਖਿਆ ਹੋਇਆ ਸੀ। ਜਾਣਕਾਰੀ ਮਿਲੀ ਹੈ ਕਿ ਫਾਇਰਿੰਗ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਇਸ ਘਟਨਾ ‘ਚ ਮਨਪ੍ਰੀਤ ਨਾਂਅ ਦਾ ਸ਼ਖਸ ਜ਼ਖਮੀ ਹੋਇਆ ਹੈ।

ਇਸੇ ਤਰ੍ਹਾਂ ਫਿਰੋਜ਼ਪੁਰ ਦੇ ਪਿੰਡ ਲਖਮੀਰ ਕੇ ਉਤਾੜ ‘ਚ ਹੰਗਾਮਾ ਸਾਹਮਣੇ ਆਇਆ ਹੈ। ਇੱਥੇ ਵੋਟਰ ਸੂਚੀ ‘ਚ ਨਾਂਅ ਨਾ ਹੋਣ ‘ਤੇ ਪਿੰਡ ਵਾਸੀ ਭੜਕੇ ਹਨ। ਪੋਲਿੰਗ ਸਟੇਸ਼ਨ ਦੇ ਬਾਹਰ ਪਿੰਡ ਵਾਸੀਆਂ ਨੇ ਸ਼ਾਂਤਮਈ ਧਰਨਾ ਲਾ ਦਿੱਤਾ ਹੈ। ਇੱਥੇ ਕਰੀਬ 2 ਘੰਟੇ ਤਕ ਵੋਟਿੰਗ ਸ਼ੁਰੂ ਨਹੀਂ ਹੋ ਸਕੀ। ਇੱਥੇ ਭਾਰੀ ਗਿਣਤੀ ‘ਚ ਪੁਲਿਸ ਪ੍ਰਸ਼ਾਸਨ ਤਾਇਨਾਤ ਹੈ।

ਇਸੇ ਤਰ੍ਹਾਂ ਪੰਚਾਇਤੀ ਚੋਣਾਂ ‘ਚ ਕਈ ਜਗ੍ਹਾ ਹੰਗਾਮਾ ਹੋ ਰਿਹਾ ਹੈ ਅਤੇ ਮੁਹਾਲੀ ਦੇ ਜੁਝਾਰ ਨਗਰ ‘ਚ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਗਏ। ਇੱਥੇ ਪੋਲਿੰਗ ਬੂਥ ਦੇ ਅੰਦਰ ਉਮੀਦਵਾਰ ਪਹੁੰਚਣ ਦਾ ਵਿਰੋਧ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਧੱਕੇ ਨਾਲ ਆਪਣੇ ਹੱਕ ‘ਚ ਵੋਟ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਅੰਮ੍ਰਿਤਸਰ ਦੇ ਪਿੰਡ ਕੋਟ ਰਜਾਦਾ ‘ਚ ਬੈਲਟ ਪੇਪਰ ਮਿਸ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੋਕਾਂ ਨੇ ਬੈਲਟ ਪੇਪਰ ਮਿਸ ਹੋਣ ਕਾਰਨ ਬੰਦ ਕਰਵਾ ਦਿੱਤੀ ਸੀ ਵੋਟਿੰਗ। ਉਨ੍ਹਾਂ ਕਿਹਾ ਕਿ ਕੁੱਲ 425 ਵੋਟ ‘ਚੋਂ ਕਰੀਬ 100 ਵੋਟ ਗਾਇਬ ਹੋਏ ਹਨ।

ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ

ਸਖਤ ਸੁਰੱਖਿਆ ਹੇਠ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ

ਪੰਚਾਇਤੀ ਚੋਣਾਂ ਲਈ ਬੈਲਟ ਪੇਪਰ ਰਾਹੀਂ ਹੋ ਰਹੀ ਵੋਟਿੰਗ

ਸਰਪੰਚੀ ਲਈ 25, 558 ਉਮੀਦਵਾਰ ਚੋਣ ’ਚ ਮੈਦਾਨ

ਪੰਚ ਲਈ 80, 598 ਉਮੀਦਵਾਰ ਅਜ਼ਮਾ ਰਹੇ ਨੇ ਕਿਸਮਤ

ਕਰੀਬ ਸਾਢੇ 9 ਹਜ਼ਾਰ ਪਿੰਡਾਂ ‘ਚ ਹੋ ਰਹੀਆਂ ਨੇ ਪੰਚਾਇਤੀ ਚੋਣਾਂ

ਸੂਬੇ ਅੰਦਰ ਕੁੱਲ 13,229 ਪੰਚਾਇਤਾਂ, 3798 ਸਰਪੰਚ ਸਰਬਸੰਮਤੀ ਨਾਲ ਚੁਣੇ

ਸੂਬੇ ‘ਚ ਵੋਟਿੰਗ ਲਈ 19,110 ਪੋਲਿੰਗ ਬੂਥ ਬਣਾਏ ਗਏ

ਅਤਿ-ਸੰਵੇਦਨਸ਼ੀਲ ਬੂਥ 1,187, ਅੰਮ੍ਰਿਤਸਰ ‘ਚ 179 ਬੂਥ ਅਤਿ-ਨਾਜ਼ੁਕ

ਅੱਜ ਸ਼ਾਮ ਨੂੰ ਹੀ ਐਲਾਨ ਦਿੱਤੇ ਜਾਣਗੇ ਨਤੀਜੇ

Punjab panchayat election’s political news crime hungama

error: Content is protected !!