ਅਕਾਲੀ ਆਗੂ ਵਲਟੋਹਾ ਤੋਂ ਤੰਗ ਆ ਕੇ ਜਥੇਦਾਰ ਸਾਹਿਬ ਨੇ ਦਿੱਤਾ ਅਸਤੀਫ਼, ਕਿਹਾ- ਮੇਰੀ ਜਾਤ ਪਰਖੀ ਜਾ ਰਹੀ ਹੈ ਤੇ ਧੀਆਂ ਤੱਕ ਨੂੰ ਧਮਕੀਆਂ ਮਿਲ ਰਹੀਆਂ

ਅਕਾਲੀ ਆਗੂ ਵਲਟੋਹਾ ਤੋਂ ਤੰਗ ਆ ਕੇ ਜਥੇਦਾਰ ਸਾਹਿਬ ਨੇ ਦਿੱਤਾ ਅਸਤੀਫ਼, ਕਿਹਾ- ਮੇਰੀ ਜਾਤ ਪਰਖੀ ਜਾ ਰਹੀ ਹੈ ਤੇ ਧੀਆਂ ਤੱਕ ਨੂੰ ਧਮਕੀਆਂ ਮਿਲ ਰਹੀਆਂ

ਵੀਓਪੀ ਬਿਊਰੋ – ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦੇ ਕੇ ਸਨਸਨੀ ਮਚਾ ਦਿੱਤੀ ਹੈ। ਉਨ੍ਹਾਂ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਜਾ ਰਹੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਨੂੰ ਅਸਤੀਫੇ ਦਾ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਲਟੋਹਾ ਵੱਲੋਂ ਮੇਰੇ ਖਿਲਾਫ ਬੇਬੁਨਿਆਦ ਲਗਾਏ ਗਏ ਦੋਸ਼ ਭਾਜਪਾ ਤੇ ਆਰਐਸਐਸ ਦਾ ਦੱਲਾ ਵਰਗੇ ਨੀਚ ਸ਼ਬਦ ਵੀ ਮੇਰੇ ਬਾਰੇ ਵਰਤੇ ਗਏ ਹਨ ਅਤੇ ਮੇਰੇ ਪਰਿਵਾਰ ਤੱਕ ਨੂੰ ਧਮਕੀਆਂ ਲਗਾਈਆਂ ਜਾ ਰਹੀਆਂ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥੇਦਾਰ ਵਜੋਂ ਸੇਵਾ ਬਖਸ਼ਣ ਦੇ ਲਈ ਧੰਨਵਾਦ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸੁਰੱਖਿਆ ਵਾਪਸ ਲੈਣ ਦੀ ਵੀ ਅਪੀਲ ਕੀਤੀ ਹੈ ਅਤੇ ਸਿੱਖ ਸੰਗਤ ਤੋਂ ਮੁਆਫੀ ਮੰਗੀ ਹੈ।

 

 

 

ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਉਹਨਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਨੂੰ ਆਰਐਸਐਸ ਅਤੇ ਭਾਜਪਾ ਦਾ ਦੱਲਾ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਸਦੇ ਪਰਿਵਾਰ ਵਾਲਿਆਂ ਤੱਕ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਧੀਆਂ ਦਾ ਬਾਪ ਵੀ ਹੈ ਅਤੇ ਅਜਿਹੇ ਧਮਕਿਆ ਤੋਂ ਉਸਦੇ ਮਨ ਨੂੰ ਕਾਫੀ ਠੇਸ ਪਹੁੰਚ ਰਹੀ ਹੈ ਇਸ ਲਈ ਉਹ ਇਸ ਅਹੁਦੇ ਤੋਂ ਅਸਤੀਫਾ ਦੇ ਕੇ ਸਿੱਖ ਸੰਗਤ ਤੋਂ ਮਾਫੀ ਮੰਗਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਨਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਪੂਰੀ ਸਪੋਰਟ ਕਰ ਰਿਹਾ ਅਤੇ ਉਸ ਨੂੰ ਧਮਕਾਉਣ ਲਈ ਅਕਾਲੀ ਦਲ ਨਾਲ ਸੋਸ਼ਲ ਮੀਡੀਆ ਵਿੰਗ ਵੀ ਕਾਫੀ ਸਾਥ ਵਲਟੋਹਾ ਦਾ ਦੇ ਰਿਹਾ ਹੈ।

ਵੀਡੀਓ ਜਾਰੀ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਕਈ ਵਾਰ ਭਾਵੁਕ ਵੀ ਹੋਏ ਉਹਨਾਂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਅਤੇ ਉਹਨਾਂ ਦੇ ਸਾਥੀਓ ਵੱਲੋਂ ਉਸਦੀ ਜਾਤ ਤੱਕ ਪਰਖ ਕੀਤੀ ਜਾ ਰਹੀ ਹੈ। ਉਸਨੇ ਕਿਹਾ ਕਿ ਉਹ ਅਜਿਹੀ ਧਮਕੀਆਂ ਤੇ ਅਜਿਹੀਆਂ ਬਿਆਨ ਬਾਜੀ ਤੋਂ ਬਹੁਤ ਸ਼ਰਮਿੰਦਾ ਅਤੇ ਮਾਯੂਸ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਉਹ ਵਿਰਸਾ ਸਿੰਘ ਵਲਟੋਹਾ ਤੋਂ ਤੰਗ ਪਰੇਸ਼ਾਨ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਅਤੇ ਸਿੱਖ ਕੌਮ ਦਾ ਧੰਨਵਾਦ ਕਰਦੇ ਨੇ ਜਿਨਾਂ ਨੇ ਉਹਨਾਂ ਨੂੰ ਇਸ ਕਾਬਲ ਸਮਝਿਆ ਕਿ ਉਹ ਸਿੱਖ ਕੌਮ ਦੀ ਸੇਵਾ ਕਰਨ ਦੀ ਕਾਬਿਲ ਬਣ ਸਕੇ। Jathedar giyani harpreet singh resign, valtoha, Punjab, sikh, akal takhat sahib, SGPC, akali dal

error: Content is protected !!