ਕੁਲਹੜ ਪੀਜ਼ਾ ਜੋੜੇ ਖਿਲਾਫ਼ ਨਿਹੰਗ ਸਿੰਘਾਂ ਦਾ ਪ੍ਰਦਰਸ਼ਨ. ਕਿਹਾ- ਇਨ੍ਹਾਂ ਦੀ ਅਸ਼ਲੀਲਤਾ ਖਤਮ ਕਰਵਾ ਕੇ ਹੀ ਹਟਾਂਗੇ

ਕੁਲਹੜ ਪੀਜ਼ਾ ਜੋੜੇ ਦੇ ਖਿਲਾਫ਼ ਨਿਹੰਗ ਸਿੰਘਾਂ ਦਾ ਪ੍ਰਦਰਸ਼ਨ. ਕਿਹਾ- ਅਸ਼ਲੀਲਤਾ ਖਤਮ ਕਰਵਾ ਕੇ ਹੀ ਹਟਾਂਗੇ

ਵੀਓਪੀ ਬਿਊਰੋ – ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਜੋੜੇ ਅਤੇ ਨਿਹੰਗ ਸਿੰਘਾਂ ਵਿਚਾਲੇ ਚੱਲ ਰਿਹਾ ਵਿਵਾਦ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਗਿਆ ਹੈ। ਨਿਹਾਗ ਬਾਬਾ ਮਾਨ ਸਿੰਘ ਅਤੇ ਹੋਰ ਸਿੱਖ ਜੱਥੇਬੰਦੀਆਂ ਨੇ ਸੀਪੀ ਦਫ਼ਤਰ ਪਹੁੰਚ ਕੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕੁਲਹੜ ਪੀਜ਼ਾ ਜੋੜੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਇਸ ਤੋਂ ਪਹਿਲਾਂ ਨਿਹੰਗ ਬਾਬਾ ਮਾਨ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ 18 ਅਕਤੂਬਰ ਨੂੰ ਕੁਲਹੜ ਪੀਜ਼ਾ ਹੋਟਲ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਐਲਾਨ ਤਹਿਤ ਨਿਹਾਗ ਬਾਬਾ ਮਾਨ ਸਿੰਘ ਅਤੇ ਹੋਰ ਸਿੱਖ ਜਥੇ ਜਲੰਧਰ  ਵਿਖੇ ਪੁੱਜੇ ਅਤੇ ਕੁਲਹੜ ਪੀਜ਼ਾ ਦੇ ਜੋੜੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ।

ਇਸ ਦੌਰਾਨ ਨਿਹੰਗ ਬਾਬਾ ਮਾਨ ਸਿੰਘ ਨੇ ਕਿਹਾ ਕਿ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਲੋਕ ਸਿਰ ‘ਤੇ ਦਸਤਾਰ ਬੰਨ੍ਹ ਕੇ ਅਸ਼ਲੀਲ ਵੀਡੀਓਜ਼ ਬਣਾਉਂਦੇ ਰਹਿਣ। ਸਾਡੇ ਗੁਰੂਆਂ ਨੇ ਬਹੁਤ ਸਾਰੀਆਂ ਧੀਆਂ-ਪੁੱਤਾਂ ਨੂੰ ਬਚਾਇਆ ਸੀ, ਇਸ ਲਈ ਇਹ ਸਭ ਕੁਝ ਸਾਡੇ ਅਨੁਕੂਲ ਨਹੀਂ ਹੈ।

ਬਾਬਾ ਮਾਨ ਸਿੰਘ ਨੇ ਕਿਹਾ ਕਿ ਉਹ ਸਾਨੂੰ ਪੁੱਛ ਰਹੇ ਹਨ ਕਿ ਸਾਨੂੰ ਦਸਤਾਰ ਉਤਾਰਨ ਦਾ ਅਧਿਕਾਰ ਕਿਸ ਨੇ ਦਿੱਤਾ, ਇਸ ਲਈ ਅਸੀਂ ਜਵਾਬ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਰਹੇ ਹਾਂ। ਅਸੀਂ ਉਥੇ ਜਾ ਕੇ ਬੇਨਤੀ ਕਰਾਂਗੇ ਅਤੇ ਉਥੋਂ ਹੁਕਮ ਜਾਰੀ ਕਰਵਾਵਾਂਗੇ ਕਿ ਜੋ ਕੋਈ ਪੱਗ ਬੰਨ੍ਹਣਾ ਚਾਹੁੰਦਾ ਹੈ, ਉਸ ਨੂੰ ਆਪਣੇ ਧਰਮ ਦੀ ਇੱਜ਼ਤ ਬਰਕਰਾਰ ਰੱਖਣੀ ਪਵੇਗੀ। ਸਾਡਾ ਮਕਸਦ ਪੰਜਾਬ ਵਿੱਚੋਂ ਅਸ਼ਲੀਲਤਾ ਨੂੰ ਕਿਸੇ ਵੀ ਤਰੀਕੇ ਨਾਲ ਖਤਮ ਕਰਨਾ ਹੈ।Kulhad pizza couple, jalandhar. Punjab, nihang singh protest, viral video

error: Content is protected !!