ਕਿਸਾਨਾਂ ਦੇ ਧਰਨੇ ਦੌਰਾਨ ਮਾਹੌਲ ਭਖਿਆ, ਹੱਥੋਂਪਾਈ ‘ਚ ਵਪਾਰੀ ਦਾ ਪਾੜ’ਤਾ ਸਿਰ

ਕਿਸਾਨਾਂ ਦੇ ਧਰਨੇ ਦੌਰਾਨ ਮਾਹੌਲ ਭਖਿਆ, ਹੱਥੋਂਪਾਈ ‘ਚ ਵਪਾਰੀ ਦਾ ਪਾੜ’ਤਾ ਸਿਰ

 

 

ਮੋਗਾ (ਵੀਓਪੀ ਬਿਊਰੋ) ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਅਤੇ ਫਸਲਾਂ ਦੇ ਨਕਲੀ ਬੀਜ ਦੇ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਦਾ ਸਰਕਾਰ ਦੇ ਨਾਲ ਰੇੜਕਾ ਚੱਲ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਵੀ ਕਈ ਜਗ਼੍ਹਾ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਇਸ ਧਰਨੇ ਦੌਰਾਨ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਸਥਿਤੀ ਨਾਜ਼ੁਕ ਬਣ ਗਈ ਜਦੋਂ ਕਿਸਾਨ ਯੂਨੀਅਨ ਦੇ ਆਗੂ ਤੇ ਵਪਾਰੀ ਆਪਸ ‘ਚ ਭਿੜ ਗਏ। ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਨੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ ‘ਤੇ ਸੱਟਾਂ ਮਾਰ ਦਿੱਤੀਆਂ। ਪਹਿਲਾਂ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਅਤੇ ਫਿਰ ਰੋਹ ‘ਚ ਆਏ ਕੁਝ ਵਪਾਰੀਆਂ ਮੰਡੀ ਨਿਹਾਲ ਸਿੰਘ ਵਾਲਾ ਮੇਨ ਚੌਂਕ ਜਾਮ ਕਰ ਦਿੱਤਾ।

 

ਇਸ ਦੌਰਾਨ ਜਦ ਸਥਿਤੀ ਕਾਬੂ ਤੋਂ ਬਾਹਰ ਆ ਗਈ ਤਾਂ ਪ੍ਰਸ਼ਾਸਨ ਵਲੋਂ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ। ਮਾਮਲਾ ਕਿਸਾਨਾਂ ਨੂੰ ਕੋਈ ਗਲਤ ਬੀਜ਼ ਦੇਣ ਦਾ ਹੈ, ਇਹ ਪਤਾ ਲੱਗਾ ਹੈ ਕਿ ਕਿਸਾਨਾਂ ਇਕ ਦੁਕਾਨ ਅੱਗੇ ਧਰਨਾ ਲਗਾ ਦਿੱਤਾ ਸੀ, ਜਦੋਂ ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਜੌਲੀ ਗਰਗ ਧਰਨਾ ਕਾਰੀਆਂ ਕੋਲ ਪਹੁੰਚੇ ਤਾਂ ਸਥਿਤੀ ਵਿਗੜ ਗਈ ਅਤੇ ਧਰਨਾਕਾਰੀਆਂ ਨੇ ਜੌਲੀ ਗਰਗ ਦੇ ਸਿਰ ਤੇ ਸੱਟਾਂ ਮਾਰ ਕਿ ਜ਼ਖ਼ਮੀ ਕਰ ਦਿੱਤਾ।

Farmers protest, Punjab news, latest news, crime news, moga news, farmer businessman fight

error: Content is protected !!