ਯਮੁਨਾ ‘ਚ ਡੁਬਕੀ ਲਾਉਣਾ ਭਾਜਪਾ ਪ੍ਰਧਾਨ ਨੂੰ ਪੈ ਗਈ ਭਾਰੀ, ਖੁਰਕ ਹੋਣ ‘ਤੇ ਜਾਣਾ ਪਿਆ ਹਸਪਤਾਲ

ਯਮੁਨਾ ‘ਚ ਡੁਬਕੀ ਲਾਉਣ ‘ਤੇ ਭਾਜਪਾ ਪ੍ਰਧਾਨ ਨੂੰ ਪੈ ਗਈ ਖੁਰਕ, ਜਾਣਾ ਪਿਆ ਹਸਪਤਾਲ

ਵੀਓਪੀ ਬਿਊਰੋ – ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਚਦੇਵਾ ਨੂੰ ਖੁਜਲੀ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਆਰਐੱਮਐੱਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਚਦੇਵਾ ਨੇ ਦੋ ਦਿਨ ਪਹਿਲਾਂ ਯਮੁਨਾ ਨਦੀ ਦੀ ਸਫ਼ਾਈ ਵਿੱਚ ਕਥਿਤ ਅਸਫਲਤਾ ਨੂੰ ਉਜਾਗਰ ਕਰਨ ਲਈ ਨਦੀ ਵਿੱਚ ਡੁਬਕੀ ਲਗਾਈ ਸੀ।

ਸਚਦੇਵਾ ਵੀਰਵਾਰ ਨੂੰ ਯਮੁਨਾ ਦੇ ਕਿਨਾਰੇ ਛਠ ਘਾਟ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਯਮੁਨਾ ‘ਚ ਡੁਬਕੀ ਵੀ ਲੈ ਲਈ ਅਤੇ ਦਿੱਲੀ ਸਰਕਾਰ ‘ਤੇ 2025 ਤੱਕ ਨਦੀ ਦੀ ਸਫ਼ਾਈ ਦਾ ਆਪਣਾ ਵਾਅਦਾ ਪੂਰਾ ਕਰਨ ‘ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਨਿਸ਼ਾਨਾ ਸਾਧਿਆ। ਯਮੁਨਾ ਵਿੱਚ ਡੁਬਕੀ ਲੈਣ ਤੋਂ ਬਾਅਦ, ਮੈਨੂੰ ਮੇਰੇ ਸਰੀਰ ‘ਤੇ ਧੱਫੜ ਅਤੇ ਸਾਹ ਲੈਣ ਵਿੱਚ ਕੁਝ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਪਹਿਲਾਂ ਤਾਂ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ਫਿਰ ਤਿੰਨ ਦਿਨ ਦਵਾਈ ਦਿੱਤੀ। ਹੁਣ ਖੁਜਲੀ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਆਰਐਮਐਲ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਦਿੱਲੀ ਭਾਜਪਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਚਦੇਵਾ ਨੂੰ ਪਹਿਲਾਂ ਕਦੇ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਵਿੱਚ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਸਚਦੇਵਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਨਾਟਕ ਦਰਿਆ ਨੂੰ ਸਾਫ਼ ਨਹੀਂ ਕਰਨਗੇ।

ਯਮੁਨਾ ਵਿੱਚ ਡੁਬਕੀ ਲਗਾਉਣ ਤੋਂ ਪਹਿਲਾਂ ਸਚਦੇਵਾ ਨੇ ਯਮੁਨਾ ਨਦੀ ਤੋਂ ਮੁਆਫੀ ਮੰਗੀ ਅਤੇ ਵਾਅਦਾ ਕੀਤਾ ਕਿ ਜੇਕਰ ਅਗਲੇ ਸਾਲ ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਜਿੱਤ ਜਾਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਯਮੁਨਾ ਦੀ ਪੁਨਰ ਸੁਰਜੀਤੀ ਲਈ ਇੱਕ ਵੱਖਰੀ ਅਥਾਰਟੀ ਬਣਾਏਗੀ।

ਦਿੱਲੀ ਵਿੱਚ ਸ਼ੁਰੂ ਤੋਂ ਹੀ ਯਮੁਨਾ ਦੀ ਸਫ਼ਾਈ ਇੱਕ ਵੱਡਾ ਮੁੱਦਾ ਰਿਹਾ ਹੈ। ਵਿਰੋਧੀ ਪਾਰਟੀਆਂ ਇਸ ਲਈ ਸੱਤਾਧਾਰੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਦੀਵਾਲੀ ਤੋਂ ਬਾਅਦ ਛੱਠ ਦਾ ਤਿਉਹਾਰ ਹੈ, ਜਿਸ ਕਾਰਨ ਇਹ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ। ਭਾਜਪਾ ਦਾ ਦੋਸ਼ ਹੈ ਕਿ ਨਦੀ ਦੀ ਸਫਾਈ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।

error: Content is protected !!