ਕਿਸਾਨ ਦੂਜੇ ਦਿਨ ਵੀ ਹਾਈਵੇ ‘ਤੇ ਡਟੇ… ਆਮ ਜਨਤਾ ਹੋ ਰਹੀ ਪਰੇਸ਼ਾਨ, ਉਪਰੋਂ ਦੀਵਾਲੀ ਦਾ ਤਿਉਹਾਰ

ਕਿਸਾਨ ਦੂਜੇ ਦਿਨ ਵੀ ਹਾਈਵੇ ‘ਤੇ ਡਟੇ… ਆਮ ਜਨਤਾ ਹੋ ਰਹੀ ਪਰੇਸ਼ਾਨ, ਉਪਰੋਂ ਦੀਵਾਲੀ ਦਾ ਤਿਉਹਾਰ
ਜਲੰਧਰ (ਵੀਓਪੀ ਬਿਊਰੋ) ਝੋਨੇ ਦੀ ਫਸਲ ਦੀ ਮੰਡੀਆਂ ਵਿੱਚੋਂ ਲਿਫਟਿੰਗ ਤੇ ਖਰੀਦ ਨਾ ਹੋਣ ਦੇ ਰੋਸ ਵਜੋਂ ਐੱਸਕੇਐੱਮ ਗੈਰ ਸਿਆਸੀ ਤੇ ਹੋਰਨਾਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ਵਿੱਚ ਅੰਦੋਲਨ ਦਾ ਐਲਾਨ ਕੀਤਾ ਹੋਇਆ ਹੈ। ਅੱਜ ਲਗਾਤਾਰ ਦੂਜੇ ਦਿਨ ਕਿਸਾਨ ਧਰਨਿਆਂ ‘ਤੇ ਡਟੇ ਹੋਏ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਗਟਾ ਰਹੇ ਹਨ। ਕਿਸਾਨ ਹਾੜੇ ਕੱਢ ਰਹੇ ਨੇ ਕਿ ਉਹਨਾਂ ਦੀ ਪੁੱਤਾ ਵਾਂਗ ਬੀਜੀ ਫਸਲ ਜੋ ਕਿ ਪੱਕ ਕੇ ਤਿਆਰ ਹੋ ਕੇ ਮੰਡਿਆਂ ਵਿੱਚ ਵੀ ਪਹੁੰਚ ਗਈ ਹੈ, ਕਿਸਾਨ ਸਰਕਾਰ ਅਤੇ ਏਜੰਸੀਆਂ ਕੇ ਮਿਨਤਾ ਕਰ ਰਹੇ ਨੇ ਕਿ ਇਹ ਫਸਲ ਖਰੀਦ ਲਵੋ ਤਾਂ ਜੋ ਉਹ ਆਪਣੇ ਬੱਚਿਆਂ ਦਾ ਢਿੱਡ ਭਰ ਸਕਣ ਅਤੇ ਆਪਣਾ ਪਰਿਵਾਰ ਪਾਲ ਸਕਣ ਪਰ ਕਿਸਾਨਾਂ ਦੇ ਇਲਜ਼ਾਮ ਮੁਤਾਬਕ ਸਰਕਾਰ ਇਸ ਮਾਮਲੇ ‘ਤੇ ਗੰਭੀਰ ਨਹੀਂ ਹੈ।

ਇਸ ਦੌਰਾਨ ਕਿਸਾਨਾਂ ਦੇ ਧਰਨਿਆਂ ਕਾਰਨ ਆਮ ਲੋਕ ਵੀ ਕਾਫੀ ਪਰੇਸ਼ਾਨ ਹੋ ਰਹੇ ਹਨ ਅਤੇ ਉੱਪਰੋਂ ਦੀਵਾਲੀ ਦੇ ਤਿਉਹਾਰ ਕਾਰਨ ਆਮ ਲੋਕਾਂ ਦੀ ਇਹ ਪਰੇਸ਼ਾਨੀ ਹੋਰ ਵੀ ਵੱਧ ਗਈ ਹੈ ।

ਇਸੇ ਮਾਮਲੇ ਨੂੰ ਲੈ ਕੇ ਪੰਜਾਬ ਭਰ ਵਿੱਚ ਇਸ SKM ਗੈਰ ਸਿਆਸੀ ਨੇ ਅੰਦੋਲਨ ਛੇੜਿਆ ਹੋਇਆ ਹੈ। ਕੱਲ ਫਗਵਾੜਾ ਵਿਖੇ ਜਲੰਧਰ ਅੰਬਾਲਾ ਕੌਮੀ ਮਾਰਗ ‘ਤੇ ਕਿਸਾਨਾਂ ਨੇ ਜਾਮ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਵੀ ਪੰਜਾਬ ਦੀਆਂ ਵੱਖ ਵੱਖ ਜਗ੍ਹਾ ‘ਤੇ ਐੱਸਕੇਐੱਮ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਧਰਨੇ ਪ੍ਰਦਰਸ਼ਨ ਕੀਤੇ ਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਕੰਨਾਂ ‘ਤੇ ਜੂ ਤੱਕ ਨਹੀਂ ਸਰਕੀ। ਹਾਲਾਂਕਿ ਸ਼ਾਮ ਦੇ ਸਮੇਂ ਕਿਸਾਨ ਜਥੇਬੰਦੀਆਂ ਦੀ ਕਪੂਰਥਲਾ ਦੇ ਡੀਸੀ ਦੇ ਨਾਲ ਮੀਟਿੰਗ ਵੀ ਹੋਈ ਪਰ ਇਹ ਮੀਟਿੰਗ ਵੀ ਬੇਸਿਟਾ ਰਹੀ ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ।

ਰਾਤ ਭਰ ਕਿਸਾਨ ਹਾਈਵੇ ਅਤੇ ਸੜਕਾਂ ‘ਤੇ ਧਰਨੇ ਪ੍ਰਦਰਸ਼ਨ ਲਾ ਕੇ ਬੈਠੇ ਰਹੇ ਅਤੇ ਰਾਤ ਉੱਥੇ ਹੀ ਕੱਟੀ। ਉਥੇ ਹੋਈ ਦੂਜੇ ਪਾਸੇ ਕਈ ਜਗ੍ਹਾ ਕਿਸਾਨਾਂ ਨੇ ਪੱਕੇ ਮੋਰਚੇ ਵੀ ਸਾਬਿਤ ਕਰ ਦਿੱਤੇ ਹਨ ਅਤੇ ਰਸਦ ਪਾਣੀ ਦਾ ਵੀ ਇੰਤਜ਼ਾਮ ਕਰ ਲਿਆ। ਅੱਜ ਕਿਸਾਨਾਂ ਦਾ ਦੂਜੇ ਦਿਨ ਧਰਨਾ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਫਸਲਾਂ ਮੰਡੀਆਂ ਵਿੱਚੋਂ ਸਰਕਾਰ ਖਰੀਦ ਨਹੀਂ ਲੈਂਦੀ ਅਤੇ ਕਿਸਾਨਾਂ ਨੂੰ ਉਹਨਾਂ ਦਾ ਉਚਿਤ ਮੁੱਲ ਨਹੀਂ ਮਿਲ ਜਾਂਦਾ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਨ ਨਹੀਂ ਕਰਦਾ ਕਿ ਉਹ ਆਮ ਲੋਕਾਂ ਨੂੰ ਪਰੇਸ਼ਾਨੀ ਵਿੱਚ ਪਾਉਣ ਪਰ ਇਹ ਉਹਨਾਂ ਦੀ ਮਜਬੂਰੀ ਬਣ ਗਈ ਹੈ ਉਹਨਾਂ ਨੇ ਕਿਹਾ ਕਿ ਆਮ ਲੋਕੀ ਬਿਨਾਂ ਸਾਥ ਦੇਣ ਤਾਂ ਜੋ ਸਰਕਾਰ ਤੇ ਦਬਾਅ ਬਣਾ ਕੇ ਕਿਸਾਨਾਂ ਨੂੰ ਰਾਹਤ ਦਵਾਈ ਜਾ ਸਕੇ।

error: Content is protected !!