ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਟੀਕਾ ਲਾਉਂਦੇ ਹੀ ਤੋੜਿਆ ਦਮ, ਦੋਸਤ ‘ਤੇ ਪਿਆ ਕੇਸ

ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਟੀਕਾ ਲਾਉਂਦੇ ਹੀ ਤੋੜਿਆ ਦਮ, ਦੋਸਤ ‘ਤੇ ਪਿਆ ਕੇਸ

 

ਬਠਿੰਡਾ (ਵੀਓਪੀ ਬਿਊਰੋ) ਪੰਜਾਬ ਵਿੱਚ ਨਸ਼ੇ ਦਾ ਛੇਵਾਂ ਦਰਿਆ ਇਸ ਤਰ੍ਹਾਂ ਵੱਗ ਰਿਹਾ ਹੈ ਕਿ ਹਰ ਚੌਥੇ ਘਰ ਨਸ਼ੇ ਕਾਰਨ ਮੌਤ ਹੋ ਰਹੀ ਹੈ। ਘਰਾਂ ਦੇ ਘਰ ਉੱਜੜ ਰਹੇ ਹਨ ਪਰ ਫਿਰ ਵੀ ਨੌਜਵਾਨ ਪੀੜੀ ਆਏ ਦਿਨ ਨਸ਼ੇ ਦੀ ਗਰਿਫਤ ਵਿੱਚ ਕੈਦ ਹੋ ਰਹੀ ਹੈ। ਸਰਕਾਰ ਤੇ ਪੰਜਾਬ ਪੁਲਿਸ ਨਸ਼ਾ ਰੋਕਣ ਵਿੱਚ ਨਾਕਾਮ ਸਿੱਧ ਹੋ ਰਹੀ ਹੈ। ਨਸ਼ੇ ਦਾ ਦਰਿਆ ਇਸ ਕਦਰ ਵੱਧ ਰਿਹਾ ਕਿ ਆਉਣ ਵਾਲੀ ਪੀੜੀ ਦਾ ਭਵਿੱਖ ਧੁੰਦਲਾ ਹੀ ਨਜ਼ਰ ਆ ਰਿਹਾ ਹੈ। ਕਦੇ ਖੇਡਾਂ ਵਿੱਚ ਮੋਹਰੀ ਰਿਹਾ ਪੰਜਾਬ ਅੱਜ ਨਸ਼ੇ ਵਿੱਚ ਮੋਹਰੀ ਬਣ ਗਿਆ ਹੈ।

ਪੂਰੀ ਦੁਨੀਆਂ ਵਿੱਚ ਗੱਲਾਂ ਹੋ ਰਹੀਆਂ ਨੇ ਪੰਜਾਬ ਵਿੱਚ ਫੈਲ ਰਹੇ ਨਸ਼ੇ ਬਾਰੇ ਪਰ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਇਸ ਬਾਰੇ ਚੁੱਪੀ ਧਾਰੀ ਹੋਈ ਹੈ। ਨੌਜਵਾਨ ਪੀੜੀ ਨੂੰ ਬਚਾਉਣ ਲਈ ਨਸ਼ੇ ਦਾ ਖਾਤਮਾ ਜਰੂਰੀ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਲਾ ਬਠਿੰਡਾ ਦੇ ਇੱਕ ਪਿੰਡ ਦੀ ਜਿੱਥੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋ ਜਾਂਦੀ।


ਜ਼ਿਲ੍ਹੇ ਦੇ ਪਿੰਡ ਮਾਹੀਨੰਗਲ ਵਿਚ 25 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ‘ਤੇ ਉਸ ਦੇ ਪੁੱਤਰ ਦੇ ਇਕ ਦੋਸਤ ਦੇ ਖਿਲਾਫ ਨਸ਼ੇ ਦਾ ਟੀਕਾ ਲਗਾਉਣ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ ਤੇ ਜਾਂਚ ਜਾਰੀ ਹੈ।

ਥਾਣਾ ਤਲਵੰਡੀ ਸਾਬੋ ਦੀ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਪਿੰਡ ਮਾਹੀਨੰਗਲ ਦੇ ਵਸਨੀਕ ਜਸਪਾਲ ਸਿੰਘ ਨੇ ਦੱਸਿਆ ਕਿ 24 ਅਕਤੂਬਰ ਨੂੰ ਉਸ ਦਾ 25 ਸਾਲਾਂ ਲੜਕਾ ਬਰਜਿੰਦਰ ਸਿੰਘ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਦੋਸਤਾਂ ਨਾਲ ਬਾਹਰ ਜਾ ਰਿਹਾ ਹੈ ਪਰ ਉਹ ਦੇਰ ਰਾਤ ਤਕ ਘਰ ਨਹੀਂ ਪਰਤਿਆ, ਜਿਸ ਤੋਂ ਬਾਅਦ ਉਸ ਦੀ ਲਾਸ਼ ਪਿੰਡ ਦੀ ਸੁੰਨਸਾਨ ਜਗ੍ਹਾ ਤੋਂ ਬਰਾਮਦ ਹੋਈ, ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਬੇਟੇ ਨੂੰ ਉਸ ਦੇ ਹੀ ਦੋਸਤ ਸੋਨੀ ਸਿੰਘ ਵਾਸੀ ਪਿੰਡ ਮਾਹੀਨੰਗਲ ਨੇ ਨਸ਼ੇ ਦੀ ਓਵਰਡੋਜ਼ ਦਿੱਤੀ ਸੀ, ਜਿਸ ਕਾਰਨ ਉਸ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਸੋਨੀ ਮਾਹੀਨੰਗਲ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!