ਭਾਈ ਦੂਜ ਦਾ ਤਿਉਹਾਰ… ਜਾਣੋ ਕਿਉਂ ਮਨਾਇਆ ਜਾਂਦਾ ਹੈ ਭਾਈ ਦੂਜ, ਕੀ ਹੈ ਸਹੀਂ ਸਮਾਂ ਤੇ ਪੂਜਾ ਦੀ ਵਿਧੀ
ਵੀਓਪੀ ਬਿਊਰੋ – ਅੱਜ ਦੇਸ਼ ਭਰ ਵਿੱਚ ਭਾਈ ਦੂਜ ਮਨਾਈ ਜਾ ਰਹੀ ਹੈ। ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਨੂੰ ਯਮਰਾਜ ਤੋਂ ਮੁਕਤੀ ਦਾ ਤਿਉਹਾਰ ਮੰਨਿਆ ਜਾਂਦਾ ਹੈ। ਪੰਚਾਂਗ ਅਨੁਸਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਦੂਜੀ ਤਰੀਕ 02 ਨਵੰਬਰ 2024 ਨੂੰ ਰਾਤ 08:21 ਵਜੇ ਸ਼ੁਰੂ ਹੋ ਗਈ ਹੈ। ਹਾਲਾਂਕਿ, ਇਹ ਮਿਤੀ 03 ਨਵੰਬਰ, 2024 ਨੂੰ ਖਤਮ ਹੋਵੇਗੀ। ਕੈਲੰਡਰ ਦੇ ਆਧਾਰ ‘ਤੇ ਇਸ ਸਾਲ ਭਾਈ ਦੂਜ ਦਾ ਤਿਉਹਾਰ 3 ਨਵੰਬਰ 2024 ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਤਿਲਕ ਕਰਨ ਦਾ ਸ਼ੁਭ ਸਮਾਂ ਦੁਪਹਿਰ 01:10 ਤੋਂ 03:22 ਤੱਕ ਹੋਵੇਗਾ।